ਡਿਪਟੀ ਮੈਡੀਕਲ ਕਮਿਸ਼ਨਰ ਨੇ ਆਸ ਕਿਰਨ ਤੇ ਮੁੜ ਵਸੇਬਾ ਕੇਂਦਰ ਦਾ ਕੀਤਾ ਨਿਰੀਖਣ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਲੋਂ ਆਪਣੀ ਨਿਰੀਖਣ ਟੀਮ ਨੂੰ ਨਾਲ ਲੈ ਕੇ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਉਂਸਲੰਿਗ ਅਤੇ ਮੁੜ ਵਸੇਬਾ ਕੇਂਦਰ ਦਾ ਅਚਨਚੇਤ ਨਿਰੀਖਣ ਦੌਰਾ ਕੀਤਾ ਗਿਆ। ਡਾ ਹਰਬੰਸ ਕੌਰ ਦੀ ਟੀਮ ਵਲੋਂ ਕੇਂਦਰ ਵਲੋਂ ਕੀਤੇ ਜਾਂਦੇ ਕਾਰਜਾਂ ਦਾ ਅਤੇ ਕੇਂਦਰ ਦਾ ਰਿਕਾਰਡ ਚੈੱਕ ਕੀਤਾ ਗਿਆ ਅਤੇ ਇਲਾਜ ਕਰਵਾ ਰਹੇ ਵਿਅਕਤੀਆਂ ਤੋਂ ਵੀ ਕੇਂਦਰ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਲਈ ਗਈ।

Advertisements

ਉਹਨਾਂ ਵਲੋਂ ਕੇਂਦਰ ਦੁਆਰਾ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰ ਵੀ ਸੁਚੱਜੇ ਢੰਗ ਨਾਲ ਚਲਾਉਣ ਲਈ ਕੁੱਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਕੇਂਦਰ ਦੇ ਸਟਾਫ਼ ਹਰਵਿੰਦਰ ਸਿੰਘ ਨੰਗਲ ਈਸ਼ਰ ਪ੍ਰੋਜੈਕਟ ਡਾਇਰੈਕਟਰ, ਡਾ ਜਸਵਿੰਦਰ ਸਿੰਘ ਡੋਗਰਾ ਮੈਡੀਕਲ ਅਫਸਰ, ਅਮਰੀਕ ਸਿੰਘ ਕਬੀਰਪੁਰ ਕੌਂਸਲਰ ਕਮ ਸੋਸ਼ਲ ਵਰਕਰ, ਏਕਮਜੋਤ ਸਿੰਘ ਸੇਖੋਂ, ਕਮਲਜੀਤ ਸਿੰਘ ਕਬੀਰਪੁਰ ਨੇ ਡਾ ਹਰਬੰਸ ਕੌਰ ਅਤੇ ਉਹਨਾਂ ਨਾਲ ਆਏ ਹੋਏ ਨਿਸ਼ਾ ਰਾਣੀ ਅਤੇ ਚੰਦਰ ਨੂੰ ਕੇਂਦਰ ਵਲੋਂ ਯਾਦ ਚਿੰਨ ਭੇਂਟ ਕੀਤੇ।

LEAVE A REPLY

Please enter your comment!
Please enter your name here