Wednesday, October 28, 2026
Home Latest ਸੰਗਰੂਰ ਵਿਖੇ ਨਾਮਜ਼ਦਗੀ ਵਾਪਸ ਲੈਣ ਮਗਰੋਂ 23 ਉਮੀਦਵਾਰ ਮੈਦਾਨ ‘ਚ

ਸੰਗਰੂਰ ਵਿਖੇ ਨਾਮਜ਼ਦਗੀ ਵਾਪਸ ਲੈਣ ਮਗਰੋਂ 23 ਉਮੀਦਵਾਰ ਮੈਦਾਨ ‘ਚ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ 2024 ਦੌਰਾਨ ਸੰਗਰੂਰ ਲੋਕ ਸਭਾ ਹਲਕੇ ਵਿਚ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਕੁਲ 23 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ  ਅਤੇ ਇਨ੍ਹਾਂ ਦੇ ਨਾਲ ਇੱਕ ਬਟਨ ਨੋਟਾ ਦਾ ਵੀ ਹੋਵੇਗਾ, ਇਸ ਤਰ੍ਹਾਂ ਉਮੀਦਵਾਰ 16 ਤੋਂ ਵੱਧਣ ਕਰਕੇ 201 ਪੋਲਿੰਗ ਬੂਥਾਂ ਉਤੇ ਈ.ਵੀ.ਐਮਜ਼ ਨਾਲ ਇੱਕ-ਇੱਕ ਵਾਧੂ ਬੈਲੇਟ ਯੂਨਿਟ ਵੀ ਲੱਗੇਗਾ, ਇਨ੍ਹਾਂ ਵਾਧੂ ਲੱਗਣ ਵਾਲੇ ਬੀ.ਯੂ’ਜ ਦੀ ਪਹਿਲੀ ਸਪਲੀਮੈਂਟ ਰੈਂਡੇਮਾਈਜੇਸ਼ਨ ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਕਮ ਸਹਾਇਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆ ਦੀ ਮੌਜੂਦੀ ਵਿੱਚ ਆਈ.ਟੀ.ਐਪਲੀਕੇਸ਼ਨ ਈ.ਐਮ.ਐਸ ਦੀ ਵਰਤੋਂ ਕਰਕੇ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਈ.ਵੀ.ਐਮਜ਼ ਦੇ ਬੀ.ਯੂ’ਜ ਦੇ ਸੀਰੀਅਲ ਨੰਬਰਾਂ ਦੀ ਸੂਚੀ ਸਾਰੇ ਉਮੀਦਵਾਰਾਂ ਨੂੰ ਸੌਂਪ ਦਿੱਤੀ ਗਈ ਹੈ।

Advertisements

ਇਸ ਮੌਕੇ ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਵਿੱਚ ਕੁੱਲ 201 ਪੋਲਿੰਗ ਸਟੇਸ਼ਨ ਹਨ,ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨਾਲੋਂ 20 ਫੀਸਦੀ ਵੱਧ ਬੈਲਟ ਯੂਨਿਟ (ਬੀ ਯੂ) ਅਤੇ ਕੰਟਰੋਲ ਯੂਨਿਟ (ਸੀ ਯੂ) ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਸ਼ੀਨ ਖਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਕੋਲ ਰਾਖਵਾਂ ਕੋਟਾ ਰਹੇ। ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ, ਚੋਣ ਤਹਿਸੀਲਦਾਰ ਸ੍ਰੀ ਬ੍ਰਿਜ ਮੋਹਨ,ਮਨਪ੍ਰੀਤ ਸਿੰਘ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here