ਪਾਬੰਦੀ ਸ਼ੁਦਾ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਲੋਕ ਹੋਣ ਜਾਗਰੂਕ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ  ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਸੰਬੰਧ ਵਿਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਰਾਜ ਵਿਚ 5 ਅਗਸਤ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।  ਜਿਸ ਤਹਿਤ 5 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਜੈਨਸਿਸ ਡੈਂਟਲ ਕਾਲਜ ਮੋਗਾ ਰੋਡ ਫਿਰੋਜ਼ਪੁਰ ਵਿਖੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜਿੱਥੇ ਇਸ ਸਬੰਧੀ ਲੋਕਾਂ ਨੂੰ ਨਗਰ ਕੌਂਸਲ, ਪੰਚਾਇਤਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਲਾਸਟਿਕ ਤੋਂ ਬਣੀਆਂ ਵੱਖ ਵੱਖ  ਪ੍ਰਕਾਰ ਦੀਆਂ ਵਸਤਾਂ ਜਿਵੇਂ ਪਲਾਸਟਿਕ ਸਟਿਕ,ਪਲਾਸਟਿਕ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੁਲਫੀ ਦੀ ਪਲਾਸਟਿਕ ਵਾਲੀ ਡੰਡੀ, ਆਇਸ ਕਰੀਮ ਸਟਿਕ,ਪਲਾਸਟਿਕ/ ਥਰਮੋਕੋਲ ਦੇ ਫੁੱਲਾਂ ਵਾਲੀ ਸਜਾਵਟ, ਪਲੇਟ, ਕੱਪ, ਕਾਂਟੇ, ਚਮਚੇ,ਚਾਕੂ,ਸਟਰਾਅ, ਟਰੇਅ, ਰੈਪਿੰਗ, ਜਾਂ ਪੈਕਿੰਗ ਮਟੀਰੀਅਲ, ਮਿਠਾਈ ਦੇ ਡੱਬੇ ਉੱਤੇ ਪਲਾਸਟਿਕ ਰੈਪ, ਇਨਵੀਟੇਸ਼ਨ ਕਾਰਡ, ਸਿਗਰੇਟ, ਪੈਕਿੰਗ ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਪਲਾਸਟਿਕ ਲਿਫਾਫਾ, ਖਾਣੇ ਨੂੰ ਪੈਕ ਕਰਨ ਵਾਲਾ ਰੈਪ, ਸਿੰਗਲ ਯੂਜ਼ ਪਲਾਸਟਿਕ ਬੋਤਲ ਪਾਣੀ ਵਾਲੀ ਆਦਿ ਦੀ ਵਰਤੋਂ ਤੇ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਅਤੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ- ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾਂ ਕੀਤੀ ਜਾਵੇ। ਇੱਕ ਵਾਰ ਵਰਤੋਂ ਕਰਨ ਵਾਲੇ ਪਲਾਸਟਿਕ  ਦੀ ਵਿਕਰੀ ਅਤੇ ਵਰਤੋਂ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਸ਼ਹਿਰ ਅੰਦਰ ਕੱਚਰੇ ਦੀ ਪੈਦਾਵਾਰ ਘੱਟ ਹੋਵੇ ਅਤੇ ਸ਼ਹਿਰ ਹੋਰ ਵਧੇਰੇ ਸਾਫ- ਸੁਥਰਾ ਬਣ ਸਕੇ।

LEAVE A REPLY

Please enter your comment!
Please enter your name here