ਪਿੰਡ ਫੱਤੂਵਾਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗਰਾਮ ਸਭਾ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਬੈਨਰ ਹੇਠ  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ  ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫੱਤੂਵਾਲਾ ਵਿਖੇ ਇੱਕ ਗਰਾਮ ਸਭਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ । 

Advertisements

ਇਸ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਸਬੰਧੀ ਜਿਸ ਵਿਚ ਗਰਭਵਤੀ ਮਾਵਾਂ ਨੂੰ ਪਹਿਲੇ ਬੱਚੇ ਦੇ ਜਨਮ ਤੇ ਪੰਜ ਹਜ਼ਾਰ ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ ਬਾਰੇ ਜਾਣਕਾਰੀ ਦਿੱਤੀ ਗਈ । ਪੋਸ਼ਣ ਅਭਿਆਨ ਤਹਿਤ ਅਨੀਮੀਆ  ਦੇ ਕਾਰਨਾਂ ਅਤੇ ਬਚਾਅ ਬਾਰੇ ਦੱਸਿਆ ਗਿਆ ਅਤੇ ਬੱਚਿਆਂ,  ਔਰਤਾਂ ਅਤੇ ਕਿਸ਼ੋਰੀਆਂ  ਨੂੰ ਸਹੀ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ । ਦੁੱਧ ਪਿਲਾਉ ਮਾਵਾਂ ਨੂੰ ਸਹੀ ਸਤਨ ਪਾਨ ਬਾਰੇ ਦੱਸਿਆ ਗਿਆ । ਇਸ ਮੌਕੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿਚ ਗਰਭਵਤੀ ਔਰਤਾਂ ਦੀ ਗੋਦ ਭਰਾਈ ਕੀਤੀ ਗਈ ਅਤੇ ਯੋਗ ਲਾਭਪਾਤਰੀਆਂ ਨੂੰ  ਵਿਭਾਗ ਤੋਂ ਮਿਲਣ ਵਾਲੇ ਰਾਸ਼ਨ ਦੀ ਵੰਡ ਕੀਤੀ ਗਈ । ਇਸ ਦੌਰਾਨ  ਚੱਲ ਰਹੇ ਬ੍ਰੈਸਟ ਫੀਡਿੰਗ ਸਪਤਾਹ ਦੌਰਾਨ ਗਰਭਵਤੀ ਮਾਵਾਂ ਅਤੇ  ਦੁੱਧ ਪਿਲਾਉ ਮਾਵਾਂ ਨੂੰ  ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਜਿਸ ਵਿੱਚ ਲੋੜੀਂਦੇ ਸਾਰੇ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ ਜੋ ਇੱਕ ਨਵਜਾਤ ਬੱਚੇ ਲਈ ਜ਼ਰੂਰੀ ਹੁੰਦੇ ਹਨ,  ਬਾਰੇ ਜਾਣਕਾਰੀ ਦਿੱਤੀ  । 

  ਗ੍ਰਾਮ ਸਭਾ ਦੌਰਾਨ ਸਖੀ  ਵਨ ਸਟਾਪ ਸੈਂਟਰ ਵੱਲੋਂ ਔਰਤਾਂ  ਨੂੰ ਘਰੇਲੂ ਹਿੰਸਾ ਤੋਂ ਬਚਾਅ ਅਤੇ  ਔਰਤਾਂ ਲਈ ਕਾਨੂੰਨੀ ਅਤੇ ਪੁਲੀਸ  ਸਹਾਇਤਾ  ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਪੈਨਸ਼ਨ ਸਕੀਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਯੋਗ ਪਿੰਡ ਦੇ ਵਾਸੀਆਂ  ਦੇ ਪੈਨਸ਼ਨ ਦੇ ਫਾਰਮ ਵੀ ਭਰੇ ਗਏ । ਇਸ ਮੌਕੇ ਤੇ ਸਿਹਤ ਵਿਭਾਗ  ਵੱਲੋਂ  ਡੇਂਗੂ ਅਤੇ ਮਲੇਰੀਆ ਬਾਰੇ ਜਾਣਕਾਰੀ ਦਿੱਤੀ ਗਈ।  ਗਰਭ ਅਵਸਥਾ ਦੌਰਾਨ ਹੋਣ ਵਾਲੇ ਖਤਰੇ ਦੇ ਚਿੰਨ੍ਹਾਂ  ਬਾਰੇ ਦੱਸਿਆ ਗਿਆ ਅਤੇ  ਆਈਐਫਏ  ਅਤੇ ਕੈਲਸ਼ੀਅਮ ਦੀਆਂ ਗੋਲੀਆਂ  ਵੰਡੀਆਂ ਗਈਆਂ। ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਵੱਲੋਂ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਸੁਝਾਅ ਪੁੱਛੇ ਗਏ । ਗਰਭਵਤੀ ਔਰਤਾਂ ਵੱਲੋਂ  ਇਸ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਪੁੱਛਿਆ ਗਿਆ । ਪੋਸ਼ਣ ਗਰਾਮ ਸਭਾ ਦੇ ਵਿੱਚ ਲਗਪਗ 70- 80 ਲੋਕ ਹਾਜ਼ਰ ਸਨ ।ਅੰਤ ਵਿੱਚ ਪਿੰਡ ਦੀ ਪੰਚਾਇਤ  ਵੱਲੋਂ  ਗ੍ਰਾਮ ਸਭਾ ਵਿੱਚ ਹਾਜ਼ਰ ਸਾਰੇ ਲੋਕਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇਹ ਸਭਾ ਪਿੰਡ ਦੇ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ। ਇਸ ਮੌਕੇ ਤੇ ਪਿੰਡ ਦੀ ਪੰਚਾਇਤ ਦੇ ਸਮੂਹ ਮੈਂਬਰ , ਆਂਚਲ ਬਲਾਕ ਕੋਆਰਡੀਨੇਟਰ, ਮਨਦੀਪ ਕੌਰ ਸੁਪਰਵਾਈਜ਼ਰ,ਸਤਨਾਮ ਸਿੰਘ ,ਗੁਰਵਿੰਦਰ ਸਿੰਘ ਅਤੇ ਵਨ ਸਟਾਪ ਸਖੀ ਸੈਂਟਰ ਅਤੇ ਸਿਹਤ ਵਿਭਾਗ ਦੇ ਸਟਾਫ  ਮੈਂਬਰ, ਆਂਗਨਵਾੜੀ ਵਰਕਰਾਂ ਅਤੇ ਹੈਲਪਰ ਹਾਜ਼ਰ ਸਨ  ।

LEAVE A REPLY

Please enter your comment!
Please enter your name here