ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਕੀਮਾਂ ਅਧੀਨ ਪੈਨਸ਼ਨ ਸੁਵਿਧਾ ਕੈਂਪ 17 ਅਗਸਤ ਨੂੰ

ਜਲੰਧਰ ( ਦ ਸਟੈਲਰ ਨਿਊਜ਼): ਸਮਾਜਿਕ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪੁੱਜਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ ਕੱਲ ਬੁੱਧਵਾਰ ਤੋਂ ਜ਼ਿਲ੍ਹੇ ਭਰ ’ਚ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਬੁਢਾਪਾ ਤੇ ਹੋਰ ਵਿੱਤੀ ਸਕੀਮਾਂ ਦਾ ਲਾਭ ਦੇਣ ਲਈ ਯੋਗ ਲਾਭਪਾਤਰੀਆਂ ਦੇ ਮੌਕੇ ’ਤੇ ਪੈਨਸ਼ਨ ਫਾਰਮ ਭਰੇ ਜਾਣਗੇ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ. ਬਲਾਕ ਪੱਧਰ ’ਤੇ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸੀ.ਡੀ.ਪੀ.ਓ. ਬਲਾਕ ਜਲੰਧਰ ਸ਼ਹਿਰੀ ਦਾ ਪੈਨਸ਼ਨ ਸੁਵਿਧਾ ਕੈਂਪ 17 ਅਗਸਤ ਨੂੰ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਜਲੰਧਰ ਕੇਂਦਰੀ (ਬਲਾਕ ਪੱਧਰ) ਦੇ ਯੋਗ ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਜਾਣਗੇ। ਇਸੇ ਤਰ੍ਹਾਂ ਬਲਾਕ ਲੋਹੀਆਂ ਖਾਸ ਦਾ ਕੈਂਪ 24 ਅਗਸਤ ਨੂੰ ਪਿੰਡ ਨਾਹਲ ਦੇ ਪੰਚਾਇਤ ਘਰ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਪਿੰਡ ਸਾਬੂਵਾਲ, ਕਰ੍ਹਾਂ ਰਾਮ ਸਿੰਘ, ਮਾਣਕ, ਨਸੀਰਪੁਰ, ਜਮਸ਼ੇਰ, ਜਲਾਲਪੁਰ ਕਲਾਂ, ਸ਼ੇਰਗੜ੍ਹੀ, ਮੁੰਡੀ ਸ਼ਹਿਰੀਆਂ, ਮੁੰਡੀ ਚੌਹਲੀਆਂ, ਗੱਟਾ ਮੰਡੀ ਕਾਸੂ ਦੇ ਯੋਗ ਲਾਭਪਾਤਰੀ ਪਹੁੰਚ ਕਰ ਸਕਦੇ ਹਨ । ਜਲੰਧਰ ਪੂਰਬੀ ਤੇ ਜਲੰਧਰ ਪੱਛਮੀ ਬਲਾਕ ਦੇ ਕੈਂਪ 31 ਅਗਸਤ ਨੂੰ ਗੁਰਦੁਆਰਾ ਸਿੰਘ ਸਭਾ ਰਾਮਾਮੰਡੀ ਅਤੇ ਆਰੀਆ ਨਗਰ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਕ੍ਰਮਵਾਰ ਰਾਮਾਮੰਡੀ, ਨੰਗਲ ਸ਼ਾਮਾਂ, ਦਕੋਹਾ, ਕਾਕੀ ਪਿੰਡ, ਏਕਤਾ ਨਗਰ, ਜੋਗਿੰਦਰ ਨਗਰ ਅਤੇ ਕਰਤਾਰਪੁਰ ਆਰੀਆ ਨਗਰ ਦੇ ਯੋਗ ਲਾਭਪਾਤਰੀ ਕਵਰ ਕੀਤੇ ਜਾਣਗੇ ।

Advertisements

ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਆਦਮਪੁਰ ਅਤੇ ਭੋਗਪੁਰ ਬਲਾਕ ਦੇ ਕੈਂਪ 7 ਸਤੰਬਰ ਨੂੰ ਰਾਮਗੜ੍ਹੀਆ ਗੁਰਦੁਆਰਾ ਨੇੜੇ ਬੱਸ ਸਟੈਂਡ ਆਦਮਪੁਰ ਤੇ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਵਿਖੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਕ੍ਰਮਵਾਰ ਆਦਮਪੁਰ (ਬਲਾਕ ਪੱਧਰ) ਅਤੇ ਬਿਨਪਾਲਕੇ, ਡੱਲੀ, ਲੋਹਾਰਾਂ, ਡੱਲਾ, ਮਿਲਕ ਕਲੋਨੀ ਦੇ ਯੋਗ ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਜਾਣਗੇ। ਸ਼ਾਹਕੋਟ ਤੇ ਰੁੜਕਾ ਕਲਾਂ ਦੇ ਕੈਂਪ 14 ਸਤੰਬਰ ਨੂੰ ਪ੍ਰਾਇਮਾਰੀ ਸਕੂਲ ਸਾਦਿਕਪੁਰ ਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰੁੜਕਾਂ ਕਲਾਂ ਵਿਖੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਕ੍ਰਮਵਾਰ ਸਾਦਿਕਪੁਰ ਅਤੇ ਰੁੜਕਾ ਕਲਾਂ ਦੇ ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਜਾਣਗੇ। ਇਸੇ ਤਰ੍ਹਾਂ 21 ਸਤੰਬਰ ਨੂੰ ਨੈਸ਼ਨਲ ਕਾਲਜ ਫਾਰ ਗਰਲਜ਼, ਨਕੋਦਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਨਕੋਦਰ ਸ਼ਹਿਰ ਦੇ ਲਾਭਪਾਤਰੀ ਪਹੁੰਚ ਕਰ ਸਕਦੇ ਹਨ। ਇਸ ਤੋਂ ਇਲਾਵਾ 28 ਸਤੰਬਰ ਨੂੰ ਤਹਿਸੀਲ ਕੰਪਲੈਕਸ ਨੂਰਮਹਿਲ ਅਤੇ ਕਮਿਊਨਿਟੀ ਸੈਂਟਰ ਫਿਲੌਰ ਵਿਖੇ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦਾ ਕ੍ਰਮਵਾਰ ਨੂਰਮਹਿਲ ਅਤੇ ਫਿਲੌਰ ਸ਼ਹਿਰ ਦੇ ਲੋਕ ਲਾਭ ਲੈ ਸਕਦੇ ਹਨ। 

ਸਵੇਰੇ 10 ਵਜੇ ਤੋਂ ਲੱਗਣ ਵਾਲੇ ਪੈਨਸ਼ਨ ਸੁਵਿਧਾ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਤੇ ਨਿਆਸ਼ਰਿਤ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਹਾਇਤਾ ਸਕੀਮਾਂ ਦੇ ਪੈਨਸ਼ਨ ਫਾਰਮ ਭਰੇ ਜਾਣਗੇ। ਉਨ੍ਹਾਂ ਕੈਂਪਾਂ ਵਿੱਚ ਆਧਾਰ ਕਾਰਡ, ਬੈਂਕ ਖਾਤੇ ਦੀ ਪਾਸਬੁੱਕ ਦੀ ਕਾਪੀ, ਮੌਤ ਦਾ ਪ੍ਰਮਾਣ ਪੱਤਰ (ਵਿਧਵਾ ਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਹਾਇਤਾ ਸਕੀਮ ਲਈ), ਯੂ.ਡੀ.ਆਈ.ਡੀ. ਸਰਟੀਫਿਕੇਟ ਦੀ ਕਾਪੀ (ਦਿਵਿਆਂਗ ਵਿਅਕਤੀਆਂ ਲਈ ਵਿੱਤੀ ਸਹਾਇਤਾ ਲਈ) ਆਦਿ ਦਸਤਾਵੇਜ਼ ਨਾਲ ਲੈ ਕੇ ਆਉਣ ਲਈ ਕਿਹਾ ਤਾਂ ਜੋ ਬਿਨੈਕਾਰਾਂ ਦੇ ਪੈਨਸ਼ਨ ਫਾਰਮ ਮੌਕੇ ’ਤੇ ਭਰੇ ਜਾ ਸਕਣ।

LEAVE A REPLY

Please enter your comment!
Please enter your name here