ਸਰਕਾਰੀ ਬਹੁ-ਤਕਨੀਕੀ ਕਾਲਜ ਦੋਦਵਾਂ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰ ਡਿਪਲੋਮੇ ਦੀਆਂ ਭਰੀਆਂ ਜਾਣਗੀਆਂ ਖਾਲੀ ਸੀਟਾਂ

ਦੀਨਾਨਗਰ ਗੁਰਦਾਸਪੁਰ (ਦ ਸਟੈਲਰ ਨਿਊਜ਼)। ਤਕਨੀਕੀ ਸਿੱਖਿਆ ਵਿਭਾਗ ਨੇ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਦੋਦਵਾਂ ਦੀਨਾਨਗਰ ਵਿਖੇ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰ ਵਿੱਚ ਪਹਿਲੇ ਅਤੇ ਦੂਜੇ ਸਾਲ (ਲੀਟ) ਵਿੱਚ ਕੁਝ ਖਾਲੀ ਪਈਆਂ ਸੀਟਾਂ ਨੂੰ ਭਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਦੋਦਵਾਂ ਦੀਨਾਨਗਰ ਦੇ ਪ੍ਰਿੰਸੀਪਲ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਮਿਤੀ 14 ਅਕਤੂਬਰ 2022 ਨੂੰ ਸਵੇਰੇ 10:00 ਵਜੇ ਤੱਕ ਕਾਲਜ ਵਿੱਚ ਆਪਣੀ ਅਰਜ਼ੀ ਲੋੜੀਂਦੇ ਦਸਤਾਵੇਜ਼ ਲਗਾ ਕੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਓਸੇ ਦਿਨ ਦੁਪਹਿਰ 12:00 ਵਜੇ ਕਾਲਜ ਵਿੱਚ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖਲਾ ਨਿਰੋਲ ਮੈਰਿਟ ਦੇ ਅਧਾਰ ’ਤੇ ਕੀਤਾ ਜਾਵੇਗਾ।

Advertisements

ਪ੍ਰਿੰਸੀਪਲ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਦਸਤਾਵੇਜ਼ ਅਸਲ ਅਤੇ ਫੋਟੋ ਕਾਪੀਆਂ ਨਾਲ ਇੱਕ ਪਾਸਪੋਰਟ ਸਾਈਜ ਫੋਟੋ ਅਤੇ ਨਿਰਧਾਰਿਤ ਫੀਸ ਕਾਊਂਸਲਿੰਗ ਸਮੇਂ ਨਾਲ ਲੈ ਕੇ ਆਉਣ। ਦਾਖਲਾ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਅਧਾਰ ’ਤੇ ਖਾਲੀ ਪਈਆਂ ਸੀਟਾਂ ਭਰਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਫੀਸ ਦਾ ਵਰੇਵਾ ਕਾਲਜ ਦੀ ਵੈੱਬ ਸਾਈਟ ’ਤੇ ਦੇਖਿਆ ਜਾ ਸਕਦਾ ਹੈ ਜਾਂ ਜਾਣਕਾਰੀ ਲਈ ਕਾਲਜ ਦੇ ਨੰਬਰਾਂ 95010-27450, 95011-18350, 95010-17073 ਅਤੇ 95010-18284 ’ਤੇ ਸੰਪਰਕ ਕੀਤਾ ਜਾ ਸਕਦਾ ਹੈ।  

LEAVE A REPLY

Please enter your comment!
Please enter your name here