ਕੁਝ ਸਿਆਸੀ ਲੀਡਰਾਂ ਦੀ ਸ਼ਹ ਤੇ ਇੱਕ ਵਿਅਕਤੀ ਦੇ ਨਾਮ ਤੇ ਇੱਕ ਤੋਂ ਵੱਧ ਡਿਪੂ ਚਲ ਰਹੇ ਹਨ: ਸੋਨੂੰ ਨਾਹਰ

ਕਪੂਰਥਲਾ(ਦ ਸਟੈਲਰ ਨਿਊਜ਼) ਗੌਰਵ ਮੜੀਆ। ਆਮ ਆਦਮੀ ਪਾਰਟੀ ਕਪੂਰਥਲਾ ਦੀ ਮੀਟਿੰਗ ਜਿਲਾ ਸੰਯੁਕਤ ਸਕੱਤਰ ਐਸ.ਸੀ. ਵਿੰਗ ਰਾਕੇਸ਼ ਕੁਮਾਰ (ਸੋਨੂੰ ਨਾਹਰ) ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਮੁਹੱਲਾ ਰਾਇਕਾ ਵਿੱਖੇ ਹੋਈ।ਇਸ ਦੋਰਾਨ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ਼ਹਿਰ ‘ਚ ਕਈ ਜਗ੍ਹਾ ਦੇ ਕੁਝ ਸਿਆਸੀ ਲੀਡਰਾਂ ਦੀ ਸ਼ਹ ਤੇ ਇੱਕ ਵਿਅਕਤੀ ਦੇ ਨਾਮ ਤੇ ਇੱਕ ਤੋਂ ਵੱਧ ਡਿਪੂ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਕਈ ਡਿਪੂ ਹੋਲਡਰਾ ਵੱਲੋ ਆਪਣੀ ਮਨ-ਮਰਜ਼ੀ ਨਾਲ ਲੋਕਾਂ ਤੋਂ ਸਰਕਾਰੀ ਕਣਕ ਦੇ ਪੈਸੇ ਲਏ ਜਾਂਦੇ ਹਨ ਤੇ ਕਣਕ ਦੇਣ ਸਮੇਂ ਬਣਦੀ ਕਣਕ ਚੋਂ ਵੀ ਕਟੌਤੀ ਕੀਤੀ ਜਾਂਦੀ ਹੈ।

Advertisements

ਜਿਸ ਕਰਕੇ ਗਰੀਬ ਪਰਿਵਾਰਾਂ ਨੂੰ ਪੂਰੀ ਸਰਕਾਰ ਦੀ ਸੂਵਿਧਾ ਦਾ ਪੂਰੀ ਤਰ੍ਹਾਂ ਲਾਭ ਨਹੀਂ ਮਿਲ ਰਿਹਾ।ਇਹ ਕਿ ਜੇਕਰ ਕੋਈ ਗਰੀਬ ਪਰਿਵਾਰ ਇਨ੍ਹਾਂ ਦੇ ਖਿਲਾਫ ਆਵਾਜ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿਆਸੀ  ਲੀਡਰਾਂ ਵਲੋਂ ਆਪਣੇ ਰਸੂਖ ਦਾ ਲਾਹਾ ਲੈ ਕੇ ਉਨ੍ਹਾਂ ਦੀ ਆਵਾਜ ਨੂੰ ਦਬਾ ਦਿੱਤਾ ਜਾਂਦਾ ਹੈ। ਰਾਕੇਸ਼ ਕੁਮਾਰ (ਸੋਨੂੰ ਨਾਹਰ) ਨੇ ਕਿਹਾ ਕਿ ਉਕਤ ਲੋਕਾਂ ਨੂੰ ਸਾਬਕਾ ਸਰਕਾਰ ਦੇ ਨੇਤਾਂਵਾ ਵੱਲੋ ਇੱਕ ਤੋ ਵੱਧ ਡਿਪੂ ਜਾਰੀ ਕਰ ਦਿੱਤੇ ਗਏ ਹਨ। ਜਿਸ ਕਰਕੇ ਨੋਜਵਾਨ ਪੀੜੀ ਨੂੰ ਰੋਜਗਾਰ ਨਹੀਂ ਮਿਲ ਰਿਹਾ ਤੇ ਉਹ ਕੁਰਾਹੇ ਵੱਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਸਹੀ ਰਾਹ ਦੇ ਪਾਉਣ ਲਈ ਰੋਜਗਾਰ ਮੁਹਇਆ ਕਰਵਾਉਣਾ ਬਹੁਤ ਜ਼ਰੂਰੀ ਹੈ। ਰਾਕੇਸ਼ ਕੁਮਾਰ (ਸੋਨੂੰ ਨਾਹਰ) ਨੇ ਆਪਣੇ ਸਾਥਿਆਂ ਨਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ‘ਚ ਜਿਨ੍ਹਾਂ ਡੀਪੂ ਹੋਲਡਰਾਂ ਵੱਲੋ ਇੱਕ ਤੋਂ ਵੱਧ ਡੀਪੂ ਚਲਾਏ ਜਾ ਰਹੇ ਹਨ, ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤੇ ਉਨ੍ਹਾਂ ਦੇ ਡਿਪੂਆਂ ਨੂੰ ਕੈਂਸਲ ਕੀਤਾ ਜਾਵੇ ‘ਤੇ ਲੌੜਵੰਧ ਤੇ ਬੇਰੋਜਗਾਰ ਨੋਜਵਾਨਾਂ ਨੂੰ ਡੀਪੂ ਮੂਹਇਆ ਕਰਵਾਏ ਜਾਣ ਅਤੇ ਜਿਨ੍ਹਾਂ ਡੀਪੂ ਹੋਲਡਰਾਂ ਵੱਲੋ ਸਰਕਾਰ ਤੋਂ ਇੱਕ ਪਰਿਵਾਰ ਨੂੰ ਜਾਰੀ ਹੋਣ ਵਾਲੀ ਸਰਕਾਰੀ ਕਣਕ ‘ਚੋਂ ਕਟੌਤੀ ਕੀਤੀ ਜਾਂਦੀ ਹੈ, ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ।

ਉਨ੍ਹਾਂ ਦੇ ਡੀਪੂ ਦੇ ਲਾਇਸੈਂਸ ਕੈਂਸਲ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਧਨਾੜ ਤੇ ਰਸੂਖਦਾਰ ਲੋਕਾਂ ਵੱਲੋ ਸਰਕਾਰੀ ਕਣਕ ਦਾ ਲਾਭ ਲਿਆ ਜਾ ਰਿਹਾ ਹੈ, ਉਨ੍ਹਾਂ ਦੀ ਇਨਕਵਾਰੀ ਕਰਵਾ ਕੇ ਉਨ੍ਹਾਂ ਦੇ ਕਾਰਡ ਕੈਂਸਲ ਕਰਨ ਦੇ ਨਾਲ-ਨਾਲ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋੜਵੰਦ ਤੇ ਗਰੀਬ ਪਰਿਵਾਰ ਸਰਕਾਰ ਦੀ ਸੁਵਿਧਾ ਦਾ ਲਾਭ ਲੈ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਤੇ ਸਰਕਾਰ ਦੀ ਲੋਕ ਭਲਾਈ ਸਕੀਮਾਂ ਦਾ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਲਾਭ ਦਵਾਉਣ ਲਈ ਪਾਰਟੀ ਵੱਲੋ ਸਮੇਂ-ਸਮੇਂ ਤੇ ਆਵਾਜ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਤੇ ਆਪ ਪਾਰਟੀ ਦੇ ਨੇਤਾ ਗੋਵਿੰਦ, ਵਿਜੈ ਕੁਮਾਰ, ਸੰਨੀ ਕਲਿਆਣ, ਸਾਹਿਲ, ਕ੍ਰਿਸ਼ਣ ਕੁਮਾਰ, ਲੱਕੀ ਨਾਹਰ, ਕਰਨ ਨਿੰਜਾ, ਮੰਨੀ, ਵਿੱਕੀ, ਰਾਘਵ ਨਾਹਰ, ਬਾਬਾ ਜੀ ਤੇ ਹੋਰ ਸਾਥੀ ਮੋਜੂਦ ਸਨ।

LEAVE A REPLY

Please enter your comment!
Please enter your name here