ਧੂਰੀ ਵਿੱਚ ਪੁਜਾਰੀਆਂ ਨੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਮੰਦਰ ਵਿੱਚ ਬਣੇ ਹਵਨਕੁੰਡ ਹੇਠਾਂ ਦਬਾਇਆਂ

ਧੂਰੀ (ਦ ਸਟੈਲਰ ਨਿਊਜ਼)। ਧੂਰੀ ਦੇ ਦੋਹਰਾ ਰੇਲਵੇ ਫਾਟਕ ਕੋਲ ਬਣੇ ਬਗਲਾਮੁਖੀ ਮੰਦਰ ਦੇ ਪੁਜਾਰੀਆਂ ਵੱਲੋਂ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਮੰਦਰ ਵਿੱਚ ਬਣੇ ਹੋਏ ਹਵਨਕੁੰਡ ਹੇਠਾਂ ਦਬਾਏ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ ਉਮਰ 33 ਸਾਲਾ ਵਾਸੀ ਧੂਰੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਛੋਟੇ ਬੱਚਿਆਂ ਨੂੰ ਪੰਡਿਤ ਵਿੱਦਿਆ ਸਿਖਾਉਂਦਾ ਸੀ ਤੇ ਉਹ 2 ਤਰੀਕ ਨੂੰ ਘਰ ਨਹੀਂ ਆਇਆ ਤੇ ਜਦੋਂ ਪਰਿਵਾਰਕ ਮੈਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ।

Advertisements

ਪਰਿਵਾਰਕ ਮੈਬਰਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਤੇ ਪੁਲਿਸ ਨੇ ਜਾਂਚ ਦੌਰਾਨ ਮੰਦਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਉਸ ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਪੁਲਿਸ ਪੰਡਿਤ ਨੂੰ ਥਾਣੇ ਲੈ ਗਈ ਤੇ ਉਸ ਕੋਲੋ ਸੰਦੀਪ ਦੇ ਕਤਲ ਦੀ ਸਾਰੀ ਕਹਾਣੀ ਉਗਲਵਾਈ ਤੇ ਉਸਨੇ ਦੱਸਿਆ ਕਿ ਉਸਨੇ ਹੀ ਸੰਦੀਪ ਦਾ ਕਤਲ ਕੀਤਾ ਹੈ ਤੇ ਕਤਲ ਤੋਂ ਬਾਅਦ ਉਸਦੀ ਲਾਸ਼ ਨੂੰ ਹਵਨਕੁੰਡ ਹੇਠਾਂ ਦਬ ਦਿੱਤਾ ਹੈ। ਜਾਂਚ ਦੌਰਾਨ ਪੁਲਿਸ ਨੇ ਹਵਕੁੰਡ ਹੇਠਾਂ ਦਬਾਈ ਲਾਸ਼ ਨੂੰ ਕੱਢਿਆ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਧੂਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਆਰੌਪੀਆਂ ਖਿਲਾਫ ਸਖਤ ਕਾਰਵਾਈ  ਕੀਤੀ ਜਾਵੇ।

LEAVE A REPLY

Please enter your comment!
Please enter your name here