ਨਵੀਂ ਦਾਣਾ ਮੰਡੀ ਵਿੱਚ ਕਣਕ ਦੀ ਚੋਰੀ ਤੋਂ ਪ੍ਰੇਸ਼ਾਨ ਹਨ ਆੜ੍ਹਤੀ: ਸ਼ਰਮਾ/ਕੌੜਾ/ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਕਣਕ ਦਾ ਸੀਜ਼ਨ ਆਪਣੇ ਸਿਖਰ ਤੇ ਹੈ।ਕਿਸਾਨ ਅਨਾਜ ਮੰਡੀਆਂ ਵਿੱਚ ਕਣਕ ਦੀ ਫਸਲ ਕੇ ਕੇ ਪਹੁੰਚ ਰਹੇ ਹਨ।ਮੰਡੀ ਚ ਆੜ੍ਹਤੀਆਂ ਨੂੰ ਕਣਕ ਦੀ ਲਿਫਟਿੰਗ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਹੋ ਰਹੀ ਚੋਰੀ ਨਾਲ ਵੀ ਨਿਪਟਣਾ ਪੈ ਰਿਹਾ ਹੈ।ਆਏ ਦਿਨ ਸ਼ਰਾਰਤੀ ਅਨਸਰ ਸ਼ਰੇਆਮ ਹਥਿਆਰਾਂ ਡਰ ਬਲ ਤੇ ਰਾਤ ਤਾਂ ਰਾਤ ਦਿਨ ਦੇ ਉਜਾਲੇ ਵਿੱਚ ਵੀ ਕਣਕ ਚੋਰੀ ਸ਼ਰੇਆਮ ਕਰ ਰਹੇ ਹਨ।ਦੱਸਣਯੋਗ ਹੈ ਕਿ ਨਵੀਂ ਦਾਣਾ ਮੰਡੀ ਅਤੇ ਦੰਦੂਪੁਰ ਮੰਡੀ ਵਿੱਚ ਦਿਨ ਪ੍ਰਤੀ ਦਿਨ ਕਣਕ ਦੀ ਚੋਰੀ ਹੋਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।

Advertisements

ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ,ਮੀਤ ਪ੍ਰਧਾਨ ਪਵਨ ਕੌੜਾ,ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਹੁਣ ਤੱਕ ਮੰਡੀ ਚ ਸੈਂਕੜੇ ਕੁਇੰਟਲ ਕਣਕ ਚੋਰੀ ਹੋ ਚੁੱਕੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੋਰੀ ਕੋਈ ਹੋਰ ਨਹੀਂ ਸਗੋਂ ਕੁਝ ਮੰਡੀ ਚ ਸਵੇਰੇ-ਸਵੇਰੇ ਸਫ਼ਾਈ ਦੇ ਇਰਾਦੇ ਨਾਲ ਆਉਣ ਵਾਲ਼ੀਆਂ ਕੁੱਝ ਮਹਿਲਾਵਾਂ ਕਰ ਰਹੀਆਂ ਹਨ।ਇਸ ਦੇ ਨਾਲ-ਨਾਲ ਹਥਿਆਰਬੰਦ ਲੋਕ ਹਥਿਆਰਾਂ ਦੇ ਬਲ ਤੇ ਰਾਤ ਨੂੰ ਕਣਕ ਚੋਰੀ ਕਰ ਰਹੇ ਹਨ।ਸ਼ਰਮਾ ਨੇ ਕਿਹਾ ਕਿ ਕਣਕ ਚੋਰੀ ਦੀਆਂ ਇਹ ਵਾਰਦਾਤਾਂ ਦਿਨ-ਬ-ਦਿਨ ਵਧ ਰਹੀਆਂ ਹਨ।ਇਨ੍ਹਾਂ ਚੋਰੀਆਂ ਨੂੰ ਰੋਕਣ ਲਈ ਪ੍ਰਸ਼ਾਸ਼ਨ ਦੇ ਅਧਿਕਾਰੀ ਕੁਝ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਮੰਡੀ ਤੋਂ ਕੁਝ ਹੀ ਦੂਰੀ ਤੇ ਸਦਰ ਥਾਣਾ ਹੋਣ ਦੇ ਬਾਵਜੂਦ ਵੀ ਮੰਡੀ ਵਿੱਚ ਆੜ੍ਹਤੀਆ ਅਤੇ ਕਿਸਾਨਾਂ ਦੀ ਫਸਲ ਸੁਰੱਖਿਅਤ ਨਹੀਂ ਹੈ,ਜਿਸ ਕਾਰਨ ਚੋਰ ਹਰ ਰੋਜ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਕੌੜਾ ਨੇ ਦੱਸਿਆ ਕਿ ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।

ਚੋਰ ਬਿਨਾਂ ਕਿਸੇ ਡਰ ਤੋਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।ਉਨ੍ਹਾਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਮੰਡੀ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਵਿੱਚ ਵੀ ਡਰ ਦਾ ਮਾਹੌਲ ਹੈ,ਕਿਉਂਕਿ ਕਿ ਆਏ ਦਿਨ ਹਥਿਆਰਬੰਦ ਲੁਟੇਰੇ ਮਜ਼ਦੂਰਾਂ ਤੋਂ ਮੋਬਾਈਲ ਫ਼ੋਨ ਅਤੇ ਹੋਰ ਸਮਾਨ ਖੋਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਮੰਡੀ ਵਿੱਚ ਪੁਲੀਸ ਦੀ ਗਸ਼ਤ ਨਹੀਂ ਹੁੰਦੀ,ਜਿਸ ਕਾਰਨ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਬਿਨਾਂ ਕਿਸੇ ਡਰ ਦੇ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਦਾਣਾ ਮੰਡੀ ਅਤੇ ਦੰਦੂਪੁਰ ਮੰਡੀ ਸ਼ਹਿਰ ਤੋਂ ਬਾਹਰ ਹੈ।ਅਜਿਹੇ ਚ ਰਾਤ ਨੂੰ ਇੱਥੇ ਸ਼ੱਕੀ ਗਤੀਵਿਧੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ।ਇਸ ਲਈ ਇੱਥੇ ਰਾਤ ਸਮੇਂ ਪੁਲਿਸ ਗਸ਼ਤ ਕਰਕੇ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ।ਇਸ ਨਾਲ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਵੀ ਸਹਿਯੋਗ ਮਿਲੇਗਾ।ਇਸ ਦੌਰਾਨ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੀਜ਼ਨ ਦੌਰਾਨ ਮੰਡੀ ਵਿੱਚ ਚੋਰਾਂ ਦੇ ਗਿਰੋਹ ਸਰਗਰਮ ਹੋ ਜਾਂਦੇ ਹਨ। ਉਨ੍ਹਾਂ ਵਲੋਂ ਸੈਂਕੜੇ ਕੁਇੰਟਲ ਫਸਲ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।ਉਨ੍ਹਾਂ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀ ਵਿੱਚ ਗਸ਼ਤ ਵਧਾ ਕੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।

LEAVE A REPLY

Please enter your comment!
Please enter your name here