ਫੇਸਬੁੱਕ ਦੁਆਰਾ ਬਿਨਾਂ ਬਿਨਾਂ ਨੋਟਿਸ ਦਿੱਤੇ ਫੇਸਬੁੱਕ ਅਕਾਉਂਟ ਕੀਤਾ ਡਲੀਟ

ਜਲੰਧਰ (ਦ ਸਟੈਲਰ ਨਿਊਜ਼)। ਜਦੋ ਤੋਂ ਫੇਸਬੁੱਕ ਦਾ ਨਾਮ meta ਹੋਇਆ ਹੈ ਓਦੋਂ ਤੋਂ ਹੀ ਫੇਸਬੁੱਕ ਉਪਭੋਗਤਾਵਾ ਦੀਆਂ ਫੇਸਬੁਕ ਖਿਲਾਫ ਬਹੁਤ ਸ਼ਿਕਾਇਤਾਂ ਹਨ । ਇਸੇ ਤਰਾਂ ਦਾ ਇੱਕ ਮਾਮਲਾ ਸਮਾਜ ਸੇਵਕ ਅਭਿਸ਼ੇਕ ਕੁਮਾਰ ਤੋਂ ਸੁਣਨ ਚ ਆਇਆ ਹੈ। ਅਭਿਸ਼ੇਕ ਕੁਮਾਰ ਦਾ ਕਹਿਣਾ ਹੈ ਕਿ ਬੀਤੇ ਦਿਨੀ ਫੇਸਬੁਕ ਦੁਆਰਾ ਬਿਨਾਂ ਕਿਸੇ ਕਾਰਨ ਤੋਂ ਉਨ੍ਹਾਂ ਦਾ ਪਰਸਨਲ ਫੇਸਬੁੱਕ ਅਕਾਊਂਟ ਡਿਲੀਟ ਕਰ ਦਿੱਤਾ ਗਿਆ। ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਨੇ “Abhi Shek” ਨਾਮ ਤੋੰ ਆਪਣਾ ਫੇਸਬੁੱਕ ਅਕਾਉਂਟ ਬਣਾਇਆ ਹੋਇਆ ਸੀ ਅਤੇ ਇਹ ਅਕਾਉਂਟ 6 ਸਾਲ ਤੋਂ ਵੀ ਜਿਆਦਾ ਪੁਰਾਣਾ ਸੀ ।

Advertisements

ਉਨ੍ਹਾਂ ਨੇ ਅੱਜ ਤੱਕ ਕਦੇ ਵੀ ਇਸ ਤਰਾਂ ਦੀ ਪੋਸਟ ਨਹੀਂ ਪਾਈ ਜੋ ਫੇਸਬੁਕ ਦੇ ਨਿਯਮਾਂ ਦੇ ਖਿਲਾਫ ਹੋਏ। ਅਭਿਸ਼ੇਕ ਦਾ ਕਹਿਣਾ ਹੈ ਕਿ ਉਹ ਆਪਣੇ ਪਰਸਨਲ ਫੇਸਬੁੱਕ ਅਕਾਉਂਟ ਤੇ ਸਿਰਫ ਆਪਣੀਆਂ ਤਸਵੀਰਾਂ ਹੀ ਪੋਸਟ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਕਿਸੇ ਦੀ ਵੀ ਪੋਸਟ ਤੇ ਕਦੇ ਕੋਈ ਗਲਤ ਟਿੱਪਣੀ ਨਹੀਂ ਕੀਤੀ ਪਰ ਫਿਰ ਵੀ ਫੇਸਬੁਕ ਦੁਆਰਾ ਬਿਨਾਂ ਉਨ੍ਹਾਂ ਨੂੰ ਕੁਝ ਦੱਸੇ ਹੋਏ ਉਨ੍ਹਾਂ ਦਾ ਅਕਾਉਂਟ ਡਿਲੀਟ ਕਰ ਦਿਤਾ ਗਿਆ। ਉਨ੍ਹਾਂ ਨੇ ਫੇਸਬੁੱਕ ਟੀਮ ਨੂੰ ਬਹੁਤ Mails ਕਰਕੇ ਡਿਲੀਟ ਕਰਨ ਦਾ ਕਾਰਨ ਵੀ ਪੁੱਛਿਆ ਪਰ ਫੇਸਬੁਕ ਵਲੋਂ ਕੋਈ ਵੀ ਰਿਪਲਾਈ ਨਹੀਂ ਕੀਤਾ ਗਿਆ। ਅਭਿਸ਼ੇਕ ਦਾ ਕਹਿਣਾ ਹੈ ਕਿ ਫੇਸਬੁੱਕ ਦੁਆਰਾ ਆਪਣੇ ਯੂਜ਼ਰਸ ਦਾ ਅਕਾਉਂਟ ਡਿਲੀਟ ਕਰਨਾ ਬਹੁਤ ਹੀ ਗਲਤ ਹੈ। ਜੇਕਰ ਫੇਸਬੁੱਕ ਟੀਮ ਦੁਆਰਾ ਇਸੇ  ਤਰਾਂ ਹੁੰਦਾ ਰਿਹਾ ਤਾਂ ਬਹਿਤ ਸਾਰੇ ਫੇਸਬੁੱਕ ਯੂਜ਼ਰਸ ਦਾ ਵਿਸ਼ਵਾਸ਼ ਫੇਸਬੁੱਕ ਤੋਂ ਉਠ ਜਾਏਗਾ। ਅਭਿਸ਼ੇਕ ਨੇ ਕਿਹਾ ਕਿ ਜੇਕਰ ਫੇਸਬੁੱਕ ਦੁਆਰਾ ਉਨ੍ਹਾਂ ਦਾ ਅਕਾਉਂਟ ਮੁੜ ਚਾਲੂ ਨਾ ਕੀਤਾ ਗਿਆ ਤਾਂ ਉਹ ਫੇਸਬੁੱਕ ਖਿਲਾਫ ਲਿਖਿਤ ਕੰਪਲੇਂਟ ਕਰਣਗੇ।

LEAVE A REPLY

Please enter your comment!
Please enter your name here