ਪੈਦਲ ਜਾ ਰਹੀ ਔਰਤ ਦੀਆ ਸੋਨੇ ਦੀਆ ਬੰਗਾਂ ਲੈ ਕੇ ਫਰਾਰ ਹੋਏ ਗੱਡੀ ਸਵਾਰ ਔਰਤ ਤੇ ਵਿਅਕਤੀ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਵਿੱਚ ਦਿਨੋ-ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਬਾਹਰ ਮੇਨ ਰੋਡ ਤੇ ਸੜਕ ਪਾਰ ਕਰਨ ਲਈ ਖੜ੍ਹੀ ਸੀ ਤਾਂ ਹਰਿਆਣਾ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਆਈ ਜਿਸਨੂੰ ਇੱਕ ਬਜੁਰਗ ਵਿਅਕਤੀ ਚਲਾ ਰਿਹਾ ਸੀ ਤੇ  ਉਸਦੀ ਨਾਲ ਦੀ ਸੀਟ ਤੇ ਇੱਕ ਬਜੁਰਗ ਔਰਤ ਬੈਠੀ ਸੀ ਤੇ ਪਿਛਲੀ ਸੀਟ ਤੇ ਦੋ ਔਰਤਾਂ ਤੇ ਇੱਕ ਬੱਚਾਂ ਬੈਠਾ ਹੋਇਆ ਸੀ।

Advertisements

ਉਨ੍ਹਾਂ ਨੇ ਉਸਦੇ ਕੋਲ ਕਾਰ ਖੜੀ ਕੀਤੀ ਤੇ ਉਸਨੂੰ ਕਿਹਾ ਕਿ ਤੇਰੀ ਭੈਣ ਆਈ ਹੈ ਇਸਨੂੰ ਮਿਲ ਲੈ ਤੇ ਜਦੋ ਉਹ ਉਸਨੂੰ ਦੇਖਣ ਲੱਗੀ ਤੇ ਉਹ ਔਰਤ ਉਸਦੇ ਗੱਲੇ ਲੱਗ ਕੇ ਮਿਲੀ ਤੇ ਮਿਲਣ ਤੋਂ ਬਾਅਦ ਉਹ ਗੱਡੀ ਲੈ ਕੇ ਫਰਾਰ ਹੋ ਗਏ। ਜਦੋ ਉਹ ਉਥੋਂ ਚੱਲ ਗਏ ਤਾਂ ਉਸਨੇ ਦੇਖਿਆ ਕਿ ਉਸਦੀ ਸੱਜੀ ਬਾਂਹ ਵਿੱਚੋ ਦੋ ਸੋਨੇ ਦੀਆਂ ਬੰਗਾ ਜਿਹਨਾਂ ਦਾ ਵਜਨ 44 ਗ੍ਰਾਮ ਦੇ ਲਗਭਗ ਸੀ ਤੇ ਜਿਸਦੀ ਕੀਮਤ 2.5  ਲੱਖ ਦੇ ਕਰੀਬ ਸੀ ਜੋ ਕਿ ਗਾਇਬ ਸਨ ਤੇ ਔਰਤ ਨੇ ਇਸ ਸਬੰਧੀ ਥਾਣਾ ਹਰਿਆਣਾ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ ਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here