ਨੇਤਰਹੀਣ ਖਿਡਾਰੀਆਂ ਦੇ ਟੀ-20 ਕ੍ਰਿਕਟ ਟੂਰਨਾਮੈਂਟ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਡਿਸਏਵਲਡ ਪਰਸਨਜ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਨੇਤਰਹੀਣ ਖਿਡਾਰੀਆਂ ਦੇ ਦੂਸਰੇ ਟੀ-20 ਕ੍ਰਿਕਟ ਟੂਰਨਾਮੈਂਟ ਦੀ ਅੱਜ ਪਹਿਲੇ ਦਿਨ ਦੀ ਸ਼ੁਭ ਸ਼ੁਰੂਆਤ ਵਿਸ਼ੇਸ਼ ਤੌਰ ਤੇ ਪੁਹੰਚੇ ਜ਼ਿਲਾ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਵਲੋਂ ਕੀਤੀ ਗਈ। ਇਸ ਸਮੇਂ ਉਹਨਾਂ ਜਿੱਥੇ ਇਸ ਕੀਤੇ ਜਾਂਦੇ ਉਪਰਾਲੇ ਲਈ ਵੈਲਫੇਅਰ ਸੁਸਾਇਟੀ ਦੀ ਸਰਾਹਨਾ ਕੀਤੀ। ਉੱਥੇ ਹੀ ਨੇਤਰਹੀਣ ਖਿਡਾਰੀਆਂ ਦੀ ਹਿੰਮਤ ਲਈ ਵੀ ਸ਼ਲਾਘਾ ਕਰਦੇ ਹੋਏ।

Advertisements

ਉਹਨ੍ਹਾਂ ਭਰਪੂਰ ਹੌਂਸਲਾ ਦੀ ਅਫ਼ਜਾਈ ਕੀਤੀ। ਅੱਜ ਦਾ ਕ੍ਰਿਕਟ ਮੈਚ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੀਆਂ ਟੀਮਾਂ ਵਿਚ ਹੋਇਆ। ਚੰਡੀਗੜ੍ਹ ਦੀ ਟੀਮ ਨੇ ਟਾਸ ਜਿੱਤਦੇ ਹੋਏ ਪਹਿਲੇ ਬੈਟਿੰਗ ਕੀਤੀ ਅਤੇ 143 ਰਨ ਬਣਾਏ।ਦੂਸਰੀ ਪਾਰੀ ਖੇਡਦੇ ਹੋਏ ਜੰਮੂ ਕਸ਼ਮੀਰ ਦੀ ਟੀਮ ਅੱਠ ਵਿਕਟਾਂ ਨਾਲ ਜੇਤੂ ਰਹੀ।ਮੈਚ ਦੇ ਅੰਤ ਵਿਚ ਡਾ. ਸਰਦੂਲ ਸਿੰਘ ਵਲੋਂ ਮੈਨ ਆਫ਼ ਦੀ ਮੈਚ ਦਾ ਇਨਾਮ ਅੱਜ ਦੇ ਮੈਚ ਵਿਚ ਜੰਮੂ ਕਸ਼ਮੀਰ ਦੇ ਖਿਡਾਰੀ ਸਾਹਿਲ ਨੂੰ ਦਿਤਾ ਜਿਸ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 77 ਰਨ ਬਣਾਏ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਡੀ.ਸੀ.ਮੈਡਮ ਕੋਮਲ ਮਿੱਤਲ ਅਤੇ ਡਾਕਟਰ ਸਰਦੂਲ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸੋਸਾਇਟੀ ਪ੍ਰਧਾਨ ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ, ਮੈਡਮ ਨੀਲਮ ਰਾਣੀ, ਰਾਜ ਕੁਮਾਰ, ਪਵਨ ਕੁਮਾਰ, ਸੁਖਜਿੰਦਰ ਸਿੰਘ, ਰਜੀਵ, ਚਰਨਜੀਤ ਸਿੰਘ ਤੋਂ ਇਲਾਵਾ ਹੋਰ ਹਾਜ਼ਿਰ ਸਨ।

LEAVE A REPLY

Please enter your comment!
Please enter your name here