ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੱਥੇ ਵਿੱਚ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਦੇਣ ਵਾਲਾ  ਮੁਲਜਮ ਕਾਬੂ

ਕਪੂਰਥਲਾ(ਦ ਸਟੈਲਰ ਨਿਊਜ਼) ਗੌਰਵ ਮੜੀਆ। ਜਿਲਾ ਪੁਲਿਸ ਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਨਾਲ ਸਬੰਧਿਤ ਇੱਕ ਪੋਸਟ ’ਤੇ ਮੱਥੇ ਵਿੱਚ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਦੇਣ ਵਾਲੇ ਮੁਲਜਮ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ।

Advertisements

ਐੱਸ.ਐੱਸ.ਪੀ ਰਾਜਪਾਲ ਸਿੰਘ ਸੰਧੂ ਨੇ ਦਸਿਆ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਰਾਜ ਗਰੇਵਾਲ-36 ਨਾਮ ਦੀ ਇੰਸਟਾਗ੍ਰਾਮ ਆਈ.ਡੀ ਤੋਂ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਦਿੱਤੀ ਹੈ। ਜਿਸ ’ਤੇ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕਰਦੇ ਹੋਏ ਐੱਸ.ਪੀ ਤਫਤੀਸ਼ ਹਰਵਿੰਦਰ ਸਿੰਘ ਡੱਲੀ ਦੀ ਨਿਗਰਾਨੀ ਹੇਠ ਟੈਕਨੀਕਲ ਸੈੱਲ ਦੀ ਮਦਦ ਨਾਲ ਪੁਲਿਸ ਵੱਲੋਂ ਇੰਸਟਾਗ੍ਰਾਮ ਰਾਜ ਗਰੇਵਾਲ-36 ਨਾਮ ਦੀ ਆਈ.ਡੀ ਚਲਾਉਣ ਵਾਲੇ ਰਾਜਾ ਪੁੱਤਰ ਸੁਖਵਿੰਦਰਪਾਲ ਸਿੰਘ ਵਾਸੀ ਖੋਜਪੁਰ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਕਾਬੂ ਕੀਤਾ ਹੈ। ਐੱਸ.ਐੱਸ.ਪੀ ਸੰਧੂ ਨੇ ਕਿਹਾ ਕਿ ਅਰੋਪੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here