2 ਮੋਟਰਸਾਈਕਲ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਕਪੂਰਥਲਾ(ਦ ਸਟੈਲਰ ਨਿਊਜ਼) ਗੌਰਵ ਮੜੀਆ। ਐਸਐਸਪੀ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਤੇ ਜਿਲਾ ਪੁਲਿਸ ਵੱਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਿਟੀ ਦੀ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਬਰਾ ਨੂੰ ਕਾਬੂ ਕੀਤਾ ਹੈ।

Advertisements

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸਬ ਡਵੀਜਨ ਮਨਿੰਦਰਪਾਲ ਸਿੰਘ ਅਤੇ ਐਸ ਐਚ ਓ  ਸਿਟੀ ਕਿਰਪਾਲ ਸਿੰਘ  ਨੇ ਦੱਸਿਆ ਕਿ ਏ ਐਸ ਆਈ ਇਸ਼ਰੂ ਪ੍ਰਸਾਦ ਸਮੇਤ ਪੁਲਿਸ ਪਾਰਟੀ ਗਸ਼ਤ ਦੋਰਾਨ ਸ਼ਾਲੀਮਾਰ ਬਾਗ ਦੇ ਨੇੜੇ ਮੋਜੂਦ ਸਨ ਅਤੇ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗੋਇੰਦਵਾਲ ਸਾਹਿਬ ਅਤੇ ਸਤਵੰਤ ਸਿੰਘ ਪੁੱਤਰ ਸੁੱਖਵਿੰਦਰ ਸਿੰਘ ਵਾਸੀ ਜਾਮਾਰਾਏ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਜੋ ਨਸ਼ੇ ਦੀ ਪੁਰਤੀ ਲਈ ਕਪੂਰਥਲਾ ਸ਼ਹਿਰ ਵਿੱਚੋ ਵੱਖ ਵੱਖ ਥਾਵਾ ਤੋ ਮੋਟਰਸਾਈਕਲ ਐਕਟਿਵਾ ਚੋਰੀ ਕਰਕੇ ਨੰਬਰ ਪਲੇਟਾ ਬਦਲ ਕੇ ਵੇਚਣ ਦਾ ਧੰਦਾ ਕਰਦੇ ਹਨ।

ਜਿਸ ਤੇ ਪੁਲਿਸ ਪਾਰਟੀ ਵੱਲੋ ਆਰੋਪੀਆ ਨੂੰ ਗੋਇੰਦਵਾਲ ਰੋਡ ਕਪੂਰਥਲਾ ਤੋ ਨਾਕਾਬੰਦੀ ਦੋਰਾਨ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਪੁੱਛਗਿੱਛ ਦੋਰਾਨ ਆਰੋਪੀਆ ਪਾਸੋ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ ਅਤੇ ਆਰੋਪੀਆ ਨੇ ਮੰਨਿਆ ਕਿ ਉਹ ਬੀਤੇ ਇੱਕ ਮਹੀਨੇ ਤੋ ਲਗਾਤਾਰ ਚੋਰੀਆ ਕਰ ਰਹੇ ਹਨ ਡੀ ਐਸ ਪੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਆਰੋਪੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿੱਛ ਦੋਰਾਨ ਹੋਰ ਵੀ ਅਹਿਮ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੋਕੇ ਐਸ ਐਚ ਓ ਕਿਰਪਾਲ ਸਿੰਘ ਵੀ ਮੌਜੂਦ ਹਨ।

LEAVE A REPLY

Please enter your comment!
Please enter your name here