ਫੂਡ ਸਪਲਾਈ ਵਿਭਾਗ ਦੇ ਬਲਵੰਤ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫੂਡ ਸਪਲਾਈ ਦਫ਼ਤਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੈਬਰ ਬਲਵੰਤ ਸਿੰਘ ਦੀ ਸੇਵਾ-ਮੁਕਤੀ ਦੇ  ਮੌਕੇ ਤੇ ਸਮੂਹ ਸਟਾਫ਼ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜਰਨਲ ਸਕੱਤਰ ਪ੍ਰਵੀਨ ਕੁਮਾਰ,  ਰਾਮ ਅਵਤਾਰ ਮੁੱਖ ਸਲਾਹਕਾਰ  ਦੀ ਪ੍ਰਧਾਨਗੀ ਹੇਠ   ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ, ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ ਦਿ ਕਲਾਸ ਫੋਰਥ ਯੂਨੀਅਨ ਫਿਰੋਜ਼ਪੁਰ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਅਵਤਾਰ ਮੁੱਖ ਸਲਾਹਕਾਰ ਅਤੇ ਪੂਰੇ ਸਟਾਫ ਨੇ ਬਲਵੰਤ ਸਿੰਘ ਨੂੰ ਸਨਮਾਨ  ਚਿੰਨ੍ਹ  ਦੇ  ਕੇ  ਸਨਮਾਨਿਤ  ਕੀਤਾ।

Advertisements


ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ ਨੇ ਦੱਸਿਆ  ਕਿ  ਬਲਵੰਤ ਸਿੰਘ ਵੱਲੋਂ  ਆਪਣੇ 39 ਸਾਲ 7 ਮਹੀਨੇ  ਦੇ  ਕਾਰਜਕਾਲ  ਦੌਰਾਨ  ਦਫ਼ਤਰ ਫੂਡ ਸਪਲਾਈ ਵਿਭਾਗ  ਵਿਚ  ਚੰਗੀਆਂ  ਸੇਵਾਵਾਂ ਨਿਭਾਉਣ  ਤੇ   ਉਨ੍ਹਾਂ  ਦਾ  ਨਿੱਘਾ  ਸਵਾਗਤ  ਕੀਤਾ  ਜਾ  ਰਿਹਾ  ਹੈ।  ਉਨ੍ਹਾਂ  ਨੇ  ਸੇਵਾ  ਮੁਕਤ  ਹੋਏ ਬਲਵੰਤ ਸਿੰਘ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਬਲਵੰਤ ਸਿੰਘ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਭਾਗ ਵਿਚ ਲੰਬੇ ਸਮੇ ਤੋ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਆਪਣੇ ਕੰਮ ਨੂੰ ਮਿਹਨਤ ਅਤੇ ਲਗਨ ਨਾਲ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਇਲਾਵਾ ਜੋ ਵੀ ਦਫ਼ਤਰੀ ਕੰਮ ਸੌਂਪਿਆ ਗਿਆ, ਉਨ੍ਹਾਂ ਬੜੀ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।

ਇਸ ਤੋ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ  ਨੇ ਸੰਬੋਧਨ ਕਰਦਿਆਂ ਸਾਥੀ ਬਲਵੰਤ ਸਿੰਘ  ਨੂੰ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਥੀ ਵੱਲੋ ਆਪਣੀ 39 ਸਾਲ 7 ਮਹੀਨੇ ਦੀ ਨੌਕਰੀ ਪੂਰੀ ਇਮਾਨਦਾਰੀ ਅਤੇ ਬੇਦਾਗ਼ ਰਹਿ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਥੀ  ਬਲਵੰਤ ਸਿੰਘ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ।  ਵਿਨੋਦ ਕੁਮਾਰ ਬਲਵੀਰ ਸਿੰਘ ਰਾਮਦਿਆਲ ਰਾਮ ਸ਼ਰਨ  ਹਰਜਿੰਦਰ ਕੁਮਾਰ ਸੁਖਪਾਲ ਸਿੰਘ ਅਸ਼ੋਕ ਕੁਮਾਰ ਰਾਜ ਕੁਮਾਰ ਮੱਖਣ ਸਿੰਘ ਮੁਲਖ ਰਾਜ  ਇਸ ਮੌਕੇ  ਬਲਵੀਰ ਸਿੰਘ ਕੇਂਦਰ ਪ੍ਰਧਾਨ,  ਵਿਨੋਦ ਕੁਮਾਰ, ਰਾਮ ਦਿਆਲ, ਰਾਜ ਕੁਮਾਰ,ਅਸ਼ੋਕ ਕੁਮਾਰ, ਪਿੱਪਲ ਸਿੰਘ, ਰਾਮ ਸ਼ਰਮ, ਮੁਲਖ ਰਾਜ, ਮੁੱਖਣ ਚੰਦ, ਨਰਿੰਦਰ ਕੁਮਾਰ, ਰਜਿੰਦਰ ਕੁਮਾਰ  ਸਮੇਤ ਵੱਡੀ ਗਿਣਤੀ ਵਿਚ ਬਲਵੰਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅੰਤ ਵਿਚ ਬਲਵੰਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here