ਸਿੱਖਾਂ ਨੂੰ ਕਿਸ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਇਸਦੇ ਲਈ ਹਰਜਿੰਦਰ ਸਿੰਘ ਧਾਮੀ ਤੋਂ ਸਰਟੀਫਿਕੇਟ ਦੀ ਲੋੜ ਨਹੀਂ: ਹਰਜੀਤ ਗਰੇਵਾਲ

ਦਿੱਲੀ (ਦ ਸਟੈਲਰ ਨਿਊਜ਼)। ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਦੀ ਨਿੰਦਾ ਕਰਦੇ ਹੋਏ ਇੱਕ ਵੀਡਿਓ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤਾਂ ਬਹੁਤ ਵਧੀਆਂ ਪਾਰਟੀ ਸੀ, ਪਰ ਅੱਜ ਉਹ ਇੱਕ ਪਾਰਿਵਾਰਿਕ ਦਲ ਹੈ। ਉਨ੍ਹਾਂ ਕਿਹਾ ਕਿ ਧਾਮੀ ਸਾਹਿਬ ‘ਤੁਸੀਂ ਉਸ ਪਾਰਟੀ ਦੇ ਮੈਂਬਰ ਹੋ, ਕਿ ਇਹ ਪਾਰਟੀ ਤੁਹਾਡੇ ਲਈ ਸਹੀਂ ਹੈ, ਦੂਸਰਿਆਂ ਲਈ ਗਲਤ’।

Advertisements

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਿਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਉਸ ਦਾ ਸਰਟੀਫਿਕੇਟ ਵੀ ਹਰਜਿੰਦਰ ਧਾਮੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਿੱਖ ਦਾ ਸਰਟੀਫਿਕੇਟ ਸਿਰਫ਼ ਗੁਰੂ ਸਾਹਿਬ ਦੇਣਗੇ ਅਤੇ ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲ- ਕੁਸ਼ੀ ਕੀਤੀ ਉਸ ਕਾਂਗਰਸ ਵਿੱਚ ਵੀ ਸਿੱਖ ਬੈਠੇ ਹਨ, ਪਰ ਕਾਂਗਰਸ ਪਾਰਟੀ ਬਾਰੇ ਤੁਸੀਂ ਕੁੱਝ ਨਹੀਂ ਬੋਲਦੇ। ਉਹਨਾਂ ਕਿਹਾ ਕਿ ਸਿਰਫ਼ ਤੁਸੀਂ ਭਾਜਪਾ ਦੀ ਨਿੰਦਾ ਕਰਦੇ ਰਹਿੰਦੇ ਹੋ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਜੌਰ ਜਬਰਦਸਤੀ ਨਹੀਂ ਚਲਣੀ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਰਗਾਂ ਹੋ ਜਾਵੇ, ਤਾਂ ਸਭ ਤੋਂ ਪਹਿਲਾਂ ਤੁਹਾਡਾ ਆਪਣਾ ਆਚਰਨ ਠੀਕ ਕਰਨਾ ਪਵੇਗਾ ਅਤੇ ਅਜਿਹੀ ਬਿਆਨਬਾਜੀ ਦੀ ਨਿੰਦਾ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here