ਭਾਜਪਾ ਮਕਸੂਦਾਂ ਥਾਣਾ ਦੇ ਬਾਹਰ 3 ਮਈ ਨੂੰ ਅਣਮਿੱਥੇ ਸਮੇਂ ਲਈ ਦੇਵੇਗੀ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਸੋਮਵਾਰ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਲੰਧਰ ਦੇ ਬੁਲੰਦਪੁਰ ਦੀ ਇੱਕ ਬੁਜੁਰਗ ਮਹਿਲਾ ਨੂੰ ਉਸਦੇ ਪੁੱਤਰ ਵਲੋਂ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੁਝ ਸਾਲ ਪਹਿਲਾ ਉਕਤ ਪੁੱਤਰ ਵਲੋਂ ਆਪਣੀ ਮਾਂ ਕੋਲੋਂ ਕਰੀਬ ਦਸ ਲੱਖ ਰੁਪਏ ਹਿੱਸਾ ਲੈਕੇ ਫ਼ਾਰਿਗ਼ ਹੋ ਗਿਆ ਮਾੜੀ ਆਦਤਾਂ ਕਾਰਨ ਜਦੋ ਪੈਸੇ ਖਤਮ ਹੋ ਗਏ ਫਿਰ ਮਾਂ ਕੋਲੋਂ ਹਿੱਸਾ ਮੰਗਣ ਲਗ ਪਿਆ ਜੋਕਿ ਸਰਾਸਰ ਨਾਜਾਇਜ਼ ਹੈ।

Advertisements

ਜਦੋ ਮਾਂ ਨੇ ਪੁੱਤਰ ਦੀ ਨਾਜਾਇਜ਼ ਮੰਗ ਨਹੀਂ ਮੰਨੀ ਤੇ ਉਕਤ ਪੁੱਤਰ ਨੇ ਕੋਈ ਦਵਾਈ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਉਕਤ ਵਿਅਕਤੀ ਮਰ ਜਾਂਦਾ ਤੇ ਪੁਲਿਸ ਨੇ ਮਾਂ ਤੇ ਪਰਚਾ ਕਰ ਦੇਣਾ ਸੀ ਹੁਣ ਉਹ ਵਿਅਕਤੀ ਬੱਚ ਗਿਆ ਹੈ। ਸਾਡੀ ਪੁਲਿਸ ਪ੍ਰਸਾਸ਼ਨ ਤੋਂ ਪੁਰਜ਼ੋਰ ਮੰਗ ਹੈ ਕਿ ਉਕਤ ਵਿਅਕਤੀ ਖਿਲਾਫ ਆਤਮਹੱਤਿਆ ਕਰਨ ਦੀ ਕੋਸ਼ਿਸ਼ ਤੇ ਝੂਠੀਆਂ ਧਮਕੀਆਂ ਦੇਣ ਦੀ ਧਾਰਾ ਲਗਾਕੇ ਪਰਚਾ ਦਿੱਤਾ ਜਾਵੇ। ਜੇਕਰ ਪੁਲਿਸ ਪਰਚਾ ਨਹੀਂ ਦੇਵੇਗੀ ਤੇ ਭਾਰਤੀ ਆਮ ਜਨਤਾ ਪਾਰਟੀ ਮਕਸੂਦਾਂ ਥਾਣਾ ਦੇ ਬਾਹਰ 3 ਮਈ ਦਿਨ ਸ਼ੁਕਰਵਾਰ ਨੂੰ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ।

LEAVE A REPLY

Please enter your comment!
Please enter your name here