ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿੱਚ ਸਪਤਾਹਿਕ ਸਤਸੰਗ ਸਮਾਗਮ ਦਾ ਕੀਤਾ ਗਿਆ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਸਪਤਾਹਿਕ ਸਤਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਗੁਰਦੇਵਾਨਾਂਦ ਜੀ ਨੇ  ਆਪਣੇ ਵਿਚਾਰ ਦਿੰਦੇ ਹੋਏ ਦੱਸਿਆ ਅਜੋਕੇ ਦੌਰ ਵਿੱਚ ਮਾਨਵ ਆਪਣੇ ਨੈਤਿਕ ਮੁੱਲਾਂ ਤੋਂ ਦੂਰ ਹੋ ਕੇ ਦੁੱਖਾਂ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾ ਚੁੱਕਾ ਹੈ ਉਸਨੂੰ ਲਗਦਾ ਹੈ ਕਿ ਜੀਵਨ ਇਸੇ ਤਰਾਂ ਹੀ ਬੀਤ ਜਾਵੇਗਾ ਪਰ ਐਸਾ ਨਹੀਂ ਹੈ। ਆਪਣੇ ਮੂਲ ਨਾਲ ਜੁੜ ਕੇ ਆਤਮਿਕ ਸੁਖ ਨੂੰ ਪ੍ਰਾਪਤ ਕਰਨਾ ਮਾਨਵ ਜੀਵਨ ਦਾ ਅਧਿਕਾਰ ਹੈ। ਉਸਦੇ ਲਈ ਕੋਸ਼ਿਸ਼ ਕਰਨੀ ਪਵੇਗੀ ਇਹ ਕੋਸ਼ਿਸ਼ ਬਾਹਰ ਨਹੀਂ ਅੰਦਰ ਹੀ ਕਰਨੀ ਪਵੇਗੀ।

Advertisements

ਕਿਉਂਕਿ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ ਵਰਨਣ ਆਉਂਦਾ ਹੈ ਕੇ ਸਾਰੇ ਸੁਖਾਂ ਦਾ ਮੂਲ ਸਰੋਤ ਪਰਮਾਤਮਾ ਇਨਸਾਨ ਦੇ ਹਿਰਦੇ ਅੰਦਰ ਵਾਸ ਕਰਦਾ ਹੈ। ਜਿਸਦਾ ਦਰਸ਼ਨ ਵੀ ਅੰਦਰ ਹੀ ਕੀਤਾ ਜਾ ਸਕਦਾ ਹੈ। ਪਰ ਪਰਮਾਤਮਾ ਦੇ ਦਰਸ਼ਨ ਕਰਨ ਦੀ ਗੱਲ ਤਾਂ ਦੂਰ ਇਨਸਾਨ ਇਨ੍ਹਾਂ ਭੋਤਿਕਤਾਵਦੀ ਹੋ ਗਿਆ ਸ਼ਰਧਾ ਭਗਤੀ ਵੈਰਾਗ ਵੀ ਸਵਾਰਥ ਦੇ ਉਪਰ ਹੀ ਆਧਾਰਿਤ ਹੋ ਗਿਆ। ਪਰਮਾਤਮਾ ਦਰਸ਼ਨ ਦੀ ਪਿਆਸ ਹੀ ਲੁਪਤ ਹੋ ਗਈ ਹੈ। ਇਸ ਪਿਆਸ ਨੂੰ ਜਾਗ੍ਰਿਤ ਕਰਨ ਦਾ ਇਕੋ ਇਕ ਸਾਧਨ ਹੈ ਸਤਸੰਗ ਕਿਉਂਕਿ ਸਤਸੰਗ ਵਿਚ ਬੈਠ ਕੇ ਆਤਮਾ ਅੰਦਰ ਪਰਮਾਤਮਾ ਦੇ ਪ੍ਰਤੀ ਖਿੱਚ ਪੈਦਾ ਹੁੰਦੀ ਹੈ ਅਤੇ ਜੋਂ ਸਤਿਗੁਰੂ ਖੁਦ ਉਸ ਪਰਮਾਤਮਾ ਨਾਲ ਜੁੜੇ ਹਨ। ਉਹ ਸਿਰਫ ਸਤਸੰਗ ਵਿਚਾਰ ਨਹੀਂ ਸਣਾਉਂਦੇ ਬਲਕਿ ਬ੍ਰਹਮਗਿਆਨ ਦੁਆਰਾ ਸਤ ਰੂਪ ਪਰਮਾਤਮਾ ਦਾ ਦਰਸ਼ਨ ਕਰਵਾ ਕੇ ਆਤਮਿਕ ਅਨੰਦ ਦੀ ਦਾਤ ਦਿੰਦੇ ਹਨ। ਇਸੇ ਲਈ ਤਾਂ ਗੁਰੂ ਨੂੰ ਪਰਮਾਤਮਾ ਦਾ ਸਾਕਾਰ ਰੂਪ ਕਿਹਾ ਜਾਂਦਾ ਹੈ।ਇਸ ਦੌਰਾਨ ਸਾਧਵੀ ਹਰਿਪ੍ਰੀਤਾ ਜੀ ਨੇ ਮਧੁਰ ਭਜਨ ਸੰਕੀਰਤਨ ਦਾ ਗਿਆਨ ਕੀਤਾ।

LEAVE A REPLY

Please enter your comment!
Please enter your name here