ਈਵੀਐਮ ਦੀ ਰੈਂਡੇਮਾਇਜੇਸ਼ਨ ਉਪਰੰਤ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈਵੀਐਮ ਦੀ ਹਲਕਾਵਾਰ ਕੀਤੀ ਵੰਡ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈਵੀਐਮ ਤੇ ਵੀਵੀਪੈਟ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਅਨੁਸਾਰ ਵੱਖ ਵੱਖ ਵਿਧਾਨ ਸਭਾ ਹਲਕਿਆਂ ਅਨੁਸਾਰਈ ਵੀ ਐਮ ਦੀ ਵੰਡ ਕੀਤੀ ਜਾ ਚੁਕੀ ਹੈ । ਇਸ ਵੰਡ ਪ੍ਰਕਿਰਿਆ ਦਾ ਮੁਆਇਨਾ ਜਿ਼ਲ੍ਹੇ ਦੇ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਹਲਕਿਆਂ ਵਿਚ ਉਪਲਬੱਧ ਬੂਥਾਂ ਦੀ ਗਿਣਤੀ ਦੇ ਮੁਕਾਬਲੇ 20 ਫੀਸਦੀ ਜਿਆਦਾ ਬੈਲਟ ਯੂਨਿਟ ਤੇ ਕੰਟਰੋਲ ਯੂਨਿਟ ਹਰੇਕ ਹਲਕੇ ਨੂੰ ਦਿੱਤੇ ਗਏ ਹਨ ਅਤੇ ਵੀਵੀਪੈਟ ਮਸ਼ੀਨਾਂ ਮੰਗ ਤੋਂ 30 ਫੀਸਦੀ ਵੱਧ ਰਾਖਵੇਂ ਕੋਟੇ ਵਿਚ ਦਿੱਤੀਆਂ ਗਈਆਂ ਹਨ।  ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਗਿਆ ਹੈ। ਸੰਬਧਤ ਸਹਾਇਕ ਰਿਟਰਨਿੰਗ ਅਫਸਰਾਂ ਨੇ ਈ ਵੀ ਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿਚ ਸੰਭਾਲ ਲਿਆ ਹੈ।

Advertisements

LEAVE A REPLY

Please enter your comment!
Please enter your name here