ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਕੀਤੇ ਨਸ਼ਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਤਾਜ ਸਿੰਘ ਚਾਹਲ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਡਰੱਗ ਡਿਸਪੋਜਲ ਕਮੇਟੀ ਜਿਸ ਵਿੱਚ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ., ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ, ਉਪ ਪੁਲਿਸ ਕਪਤਾਨ, ਡਿਟੈਕਟਿਵ ਹੁਸ਼ਿਆਰਪੁਰ ਮੈਂਬਰ ਹਨ, ਵਲੋਂ ਮਿਤੀ 02.11.2022 ਨੂੰ ਸੁਖਵਿੰਦਰ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਨਾਰਕੋਟਿਕ ਹੁਸ਼ਿਆਰਪੁਰ ਦੀ ਮੌਜੂਦਗੀ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਕੁੱਲ 189 ਮੁਕੱਦਮਿਆ ਦਾ ਮਾਲ ਜਿਸ ਵਿੱਚ (ਡੋਡੇ ਚੂਰਾ ਪੋਸਤ 93 ਕਿਲੋ 800 ਗ੍ਰਾਮ, ਹੈਰੋਇਨ 02 ਕਿਲੋ 542 ਗ੍ਰਾਮ, ਗਾਂਜਾ 7 ਕਿਲੋ 282 ਗ੍ਰਾਮ, ਨਸ਼ੀਲਾ ਪਦਾਰਥ 10 ਕਿਲੋ 617 ਗ੍ਰਾਮ, ਨਸ਼ੀਲੇ ਕੈਪਸੂਲ 19019, ਨਸ਼ੀਲੀਆਂ ਗੋਲੀਆਂ 11175 ਗੋਲੀਆਂ, ਸਮੈਕ 300 ਗ੍ਰਾਮ ਅਤੇ ਨਸ਼ੀਲੇ ਟੀਕੇ 4 ਅਤੇ ਨਸ਼ੀਲੇ ਟੀਕੇ 41 ਨੂੰ ਨਸ਼ਟ ਕਰਵਾਇਆ ਗਿਆ ਹੈ।

Advertisements

LEAVE A REPLY

Please enter your comment!
Please enter your name here