ਟੋਲ ਟੈਕਸ ਤੋਂ ਪੰਜਾਬ ਵਾਸੀਆਂ ਨੂੰ ਰਾਹਤ ਦੇਣ ਮੁੱਖਮੰਤਰੀ: ਡਾ. ਪਰਮਜੀਤ ਸਿੰਘ

ਪਟਿਆਲਾ (ਦ ਸਟੈਲਰ ਨਿਊਜ਼)। ‘ਰੋਡ ਟੈਕਸ ਹਟਾਓ ਜਾਂ ਟੋਲ ਟੈਕਸ ਹਟਾਓ ਅਭਿਆਨ ਕਮੇਟੀ’ ਦੇ ਕਨਵੀਨਰ ਡਾ. ਭਾਈ ਪਰਮਜੀਤ ਸਿੰਘ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਬਣਨ ਤੇ ਅਸੀਂ ਆਸ ਪ੍ਰਗਟਾਈ ਸੀ ਕਿ ਉਹ ਟੋਲ ਮਾਫੀਆ ਤੋਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦੇਣਗੇ, ਕਿਉਂਕਿ ਭਗਵੰਤ ਮਾਨ ਖੁਦ ਐਮ.ਪੀ. ਰਹਿੰਦੇ ਹੋਏ ਟੋਲ ਮਾਫੀਆ ਦੇ ਹੱਥੇ ਵੀ ਚੜ੍ਹ ਚੁੱਕੇ ਹਨ। ਅਸੀਂ ਉਨ੍ਹਾਂ ਨੂੰ ਪੱਤਰ ਲਿਖ ਕੇ ਆਸ ਪ੍ਰਗਟਾਈ ਸੀ ਕਿ ਹੁਣ ਆਮ ਆਦਮੀ ਦੀ ਸਰਕਾਰ ਬਣਨ ਤੇ ਜ਼ਰੂਰ ਰਾਹਤ ਮਿਲੇਗੀ।

Advertisements

ਪਿਛਲੇ ਦਿਨੀਂ ਵੀ ਭਗਵੰਤ ਮਾਨ ਨੇ ਲੁਧਿਆਣਾ ਦੌਰੇ ਦੌਰਾਨ ਐਲਾਨ ਕੀਤਾ ਸੀ ਕਿ ਲੋਡੇਵਾਲਾ ਟੋਲ ਪਲਾਜਾ ਸਮੇਤ ਹੋਰ ਅਣ-ਅਧਿਕਾਰਿਤ ਅਤੇ ਪੰਜਾਬ ਦੀ ਜਨਤਾ ਤੇ ਦੋਹਰੀ ਮਾਰ ਟੋਲ ਟੈਕਸ ਅਤੇ ਰੋਡ ਟੈਕਸ ਨੂੰ ਹਟਾਉਣ ਲਈ ਕੁਝ ਕੀਤਾ ਜਾਵੇਗਾ। ਪਰੰਤੂ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਫਰਕ ਹੈ, ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਜੋ ਬਿਆਨ ਦਿੱਤਾ, ਉਸ ਤੋਂ ਉਲਟ ਪਟਿਆਲਾ-ਸਮਾਣਾ-ਪਾਤੜਾ ਰੋਡ ਤੇ ਪਿੰਡ ਅਸਰਪੁਰ ਨੇੜੇ ਪਿਛਲੇ 15 ਸਾਲਾਂ ਤੋਂ ਚੱਲ ਰਹੇ ਟੋਲ ਪਲਾਜਾ ਜਿਸ ਦੀ ਮਿਆਦ 24 ਅਕਤੂਬਰ, 2022 ਨੂੰ ਖਤਮ ਹੋ ਚੁੱਕੀ ਹੈ। ਇਸ ਟੋਲ ਪਲਾਜੇ ਤੋਂ ਅੰਦਰ ਖਾਤੇ ਕੀ ਡੀਲ ਹੋਈ ਹੈ ਅਤੇ ਭਗਵੰਤ ਮਾਨ ਸਰਕਾਰ ਦੀ ਕੀ ਮਜਬੂਰੀ ਸੀ, ਬੰਦ ਕਰਨ ਦੀ ਬਜਾਏ 476 ਦਿਨਾਂ ਲਈ ਟੋਲ ਪਲਾਜੇ ਵਾਲਿਆਂ ਨੂੰ ਪੰਜਾਬੀਆਂ ਨੂੰ ਲੁੱਟਣ ਦੀ ਹੋਰ ਖੁੱਲ੍ਹ ਦੇ ਕੇ ਪੰਜਾਬ ਵਾਸੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਅਸੀਂ ਇਸ ਅੰਦਰ ਖਾਤੇ ਹੋਏ ਸੌਦੇ ਦੀ ਨਿੰਦਾ ਕਰਦੇ ਹਾਂ ਅਤੇ ਇਸ ਨੂੰ ਅਸੀਂ ਪੰਜਾਬ ਸਰਕਾਰ ਦਾ ਘਪਲਾ ਹੀ ਮੰਨਦੇ ਹਾਂ। ਪੰਜਾਬ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਪਣੇ ਆਪਣੇ ਢੰਗ ਨਾਲ ਸਰਕਾਰ ਦੇ ਇਸ ਲੋਕ ਮਾਰੂ ਸਮਝੌਤੇ ਦਾ ਵਿਰੋਧ ਕੀਤਾ ਜਾਵੇ।

LEAVE A REPLY

Please enter your comment!
Please enter your name here