ਮਾਰੂਤੀ ਸੁਜ਼ੂਕੀ ਲਿਮਟਿਡ ‘ਚ ਅਪਰੇਂਟੇਸਸ਼ਿਪ ਲਈ ਰਜਿਸਟ੍ਰੇਸ਼ਨ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰੋਜ਼ਗਾਰ ਅਤੇ ਵਿਭਾਗ ਪੰਜਾਬ ਦੇ ਉੱਦਮਾਂ ਸਦਕਾ ਮਾਰੂਤੀ ਸੁਜ਼ੂਕੀ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਈ.ਟੀ.ਆਈ. ਪਾਸ ਲੜਕਿਆਂ ਲਈ ਅਪਰੈਂਟਿਸਸ਼ਿਪ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਮਾਰੂਤੀ ਸੂਜ਼ੂਕੀ ਲਿਮਟਿਡ ਵਿੱਚ ਅਪਰੈਂਟਿਸ ਕਰਨ ਦੇ ਚਾਹਵਾਨ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ https://forms.gle/sAmsUFCjkvBSHjEkH ਲਿੰਕ ਉਤੇ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਉਸ ਨੇ ਆਈ.ਟੀ.ਆਈ. ਟਰੇਡਸ ਜਿਵੇਂ ਕਿ ਫਿਟਰ, ਟਰਨਰ, ਮਸ਼ੀਨਿਸਟ (ਗਰਾਂਇੰਡਰ), ਮੋਟਰ ਮਕੈਨਿਕ, ਪੇਂਟਰ, ਟਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਵੈਲਡਰ, ਟੂਲ ਅਤੇ ਡਾਈ ਮੇਕਰ, ਇਲੈਕਟ੍ਰੀਸ਼ੀਅਨ, ਕੋਪਾ ਆਦਿ ਵਿੱਚ ਆਈ.ਟੀ.ਆਈ ਕੀਤੀ ਹੋਵੇ।

Advertisements

ਉਨ੍ਹਾਂ ਦੱਸਿਆ ਕਿ ਇਸ ਲਈ ਸਰਕਾਰੀ ਆਈ.ਟੀ.ਆਈ. ਤੋਂ ਪਾਸ ਉਮੀਦਵਾਰ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਮੀਦਵਾਰ ਨੂੰ 12,835 ਰੁਪਏ ਮਹੀਨਾ ਅਤੇ 4,160 ਰੁਪਏ ਤੱਕ ਹਾਜ਼ਰੀ ਦੇ ਇਨਾਮ ਵੱਜੋ ਸਟਾਈਫੰਡ ਦਿੱਤਾ ਜਾਵੇਗਾ। ਉਮੀਦਵਾਰ ਦੀ ਅਪ੍ਰੇਟਸਸ਼ਿਪ ਗੁੜਗਾਉਂ, ਮਾਨੇਸਰ ਜਾਂ ਮਾਰੂਤੀ ਸੁਜ਼ੂਕੀ ਲਿਮਟਿਡ ਦੇ ਕਿਸੇ ਵੀ ਪਲਾਂਟ ਵਿੱਚ ਕਰਵਾਈ ਜਾਵੇਗੀ। ਸਿੰਪੀ ਸਿੰਗਲਾ ਨੇ ਕਿਹਾ ਕਿ ਵੱਧ ਤੋਂ ਵੱਧ ਆਈ.ਟੀ.ਆਈ. ਪਾਸ ਉਮੀਦਵਾਰ ਆਪਣੀ ਉਪਰੋਕਤ ਦਿੱਤੇ ਲਿੰਕ ਉਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਵਧੇਰੇ ਜਾਣਕਾਰੀ ਲਈ ਕੰਪਨੀ ਦੇ ਉਪਰੋਕਤ ਲਿੰਕ ਤੇ ਜਾਂ ਹੈਲਪ ਲਾਈਨ ਨੰਬਰ 9877610877 ਉਤੇ ਕਾਲ ਕਰ ਕਰਕੇ ਜਾਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਪਤਾ ਕਰ ਸਕਦੇ ਹਨ।

LEAVE A REPLY

Please enter your comment!
Please enter your name here