ਸਟੇਟ ਗੁਰੂਦੁਆਰਾ ਸਾਹਿਬ ਦੇ ਪਿੱਛੇ ਲੱਗੇ ਕੁੜੇ ਦੇ ਢੇਰ, ਨਗਰ ਨਿਗਮ ਦੀ ਸਫਾਈ ਵਿਵਸਥਾ ਦੀ ਖੋਲ ਰਹੇ ਪੋਲ: ਧੰਜਲ 

ਕਪੂਰਥਲਾ , (ਦ ਸਟੈਲਰ ਨਿਊਜ਼), ਗੌਰਵ ਮੜੀਆ: ਸਾਬਕਾ ਕੌਂਸ਼ਲਰ ਤੇ ਭਾਜਪਾ ਆਗੂ ਰਾਜਿੰਦਰ ਸਿੰਘ ਧੰਜਲ ਨੇ ਸਟੇਟ ਗੁਰੂਦੁਆਰਾ ਸਾਹਿਬ ਦੇ ਪਿੱਛੇ ਲੱਗੇ ਕੁੜੇ ਦੇ ਢੇਰ ਤੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਅਖੀਰ ਨਗਰ ਨਿਗਮ ਕੀ ਕਰ ਰਹੀ ਹੈ?ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।ਕੂੜੇ ਦੇ ਢੇਰ ਹੋਣ ਕਾਰਨ ਲੋਕ ਦਾ ਜਿਨ੍ਹਾਂ ਮੁਹਾਲ ਹੋ ਗਿਆ ਹੈ,ਸਟੇਟ ਗੁਰੂਦੁਆਰਾ ਸਾਹਿਬ ਦੇ ਪਿੱਛੇ ਲੱਗੇ ਕੁੜੇ ਦੇ ਢੇਰ ਕਾਰਨ ਸੰਗਤਾਂ ਤੇ ਸਕੂਲੀ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੁੜੇ ਦੇ ਲੱਗੇ ਢੇਰਾਂ ਕਾਰਨ ਸਕੂਲੀ ਬੱਚਿਆਂ ਵਿਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ,ਪਰ ਨਗਰ ਨਿਗਮ ਦੇ ਅਧਿਕਾਰੀ ਅਤੇ ਆਮ ਅਮੀ ਪਾਰਟੀ ਦੇ ਸਿਰਫ ਅਖਬਾਰੀ ਲੀਡਰ ਚੁੱਪ ਬੈਠੇ ਹਨ।ਸ਼ਹਿਰ ਦੀ ਸਫ਼ਾਈ ਦਾ ਕੋਈ ਧਿਆਨ ਨਹੀਂ ਹੈ।ਅਜਿਹੇ ਚ ਸ਼ਹਿਰੀਆਂ ਚ ਰੋਸ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।ਪਰ ਇਸ ਮਿਸ਼ਨ ਨੂੰ ਰਿਆਸਤੀ ਸ਼ਹਿਰ ਵਿੱਚ ਨਗਰ ਨਿਗਮ ਦੇ ਅਧਿਕਾਰੀ ਠੇਂਗਾ ਦਿੱਖਾ ਰਹੇ ਹਨ।

Advertisements

ਉਨ੍ਹਾਂ ਕਿਹਾ ਕਿ ਕਿਸੇ ਸ਼ਮੇ ਪੈਰਿਸ ਕਹੇ ਜਾਣ ਵਾਲੇ ਕਪੂਰਥਲਾ ਸ਼ਹਿਰ ਨੂੰ ਜੇਕਰ ਹੁਣ ਲਵਾਰਿਸ਼ ਸ਼ਹਿਰ ਕਿਹਾ ਜਾਵੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰਾਂ ਤੋਂ ਨਿਕਲਦੀ ਬਦਬੂ ਤੋਂ ਲੋਕ ਪ੍ਰੇਸ਼ਾਨ ਹਨ।ਵਿਰਾਸਤੀ ਸਿਹਤ ਦੇ ਸਬਜ਼ੀ ਮੰਡੀ,ਬੱਸ ਸਟੈਂਡ,ਸਿਨਪੁਰਾ ਵਿਖੇ ਤੇ ਕੂੜਾ ਸੜਕ ਦੇ ਕਿਨਾਰਿਆਂ ਤੇ ਇਸ ਤਰ੍ਹਾਂ ਖਿੱਲਰਿਆ ਪਿਆ ਹੈ ਕਿ ਸ਼ਹਿਰ ਵਿੱਚ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ।ਸ਼ਹਿਰ ਦੀ ਸਫ਼ਾਈ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਧੰਜਲ ਨੇ ਕਿਹਾ ਕਿ ਸੜਕਾਂ ਤੇ ਲੱਗੇ ਗੰਦਗੀ ਦੇ ਢੇਰ ਵਿਰਾਸਤੀ ਸ਼ਹਿਰ ਦੀ ਸੁੰਦਰਤਾ ਦੀ ਸ਼ੋਭਾ ਵਧਾ ਰਹੇ ਹਨ।ਪਰ ਨਗਰ ਨਿਗਮ ਦੇ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ।ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਖ-ਵੱਖ ਉਪਰਾਲੇ ਕਰ ਰਹੀਆਂ ਹਨ।

ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ।ਪਰ ਲੱਗਦਾ ਹੈ ਕਿ ਨਗਰ ਨਿਗਮ ਵੀ ਇਨ੍ਹਾਂ ਅਦਾਰਿਆਂ ਦੇ ਭਰੋਸੇ ਬੈਠੀ ਹੈ।ਹਾਲਾਂਕਿ ਸਮੇਂ-ਸਮੇਂ ਤੇ ਨਿਗਮ ਸਫਾਈ ਨੂੰ ਲੈ ਕੇ ਆਪਣੀ ਪਿੱਠ ਥਪਥਪਾਉਂਦਾ ਰਿਹਾ ਹੈ।ਪਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਈ ਗੰਦਗੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ।ਧੰਜਲ ਨੇ ਕਿਹਾ ਕਿ ਲੋਕਾਂ ਨੂੰ ਸੜਕ ਤੋਂ ਲੰਘਣ ਲਈ ਮੂੰਹ ਤੇ ਕੱਪੜਾ ਬੰਨ੍ਹ ਕੇ ਰੱਖਣਾ ਪੈਂਦਾ ਹੈ।ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਚੁੱਪ ਹਨ।ਜਿਸ ਕਾਰਨ ਆਮ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਫਾਈ ਲਿਆਉਣ ਦੀ ਅਪੀਲ ਕਰ ਰਹੇ ਹਨ ਤਾਂ ਦੂਜੇ ਪਾਸੇ ਸਰਕਾਰੀ ਅਧਿਕਾਰੀ ਸ਼ਹਿਰ ਦੀਆਂ ਸੜਕਾਂ ਤੇ ਕੂੜਾ ਸੁੱਟ ਕੇ ਮਿਸ਼ਨ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।ਸ਼ਹਿਰ ਵਿੱਚ ਕਈ ਥਾਵਾਂ ਤੇ ਕੂੜਾ ਖਿਲਰਿਆ ਰਹਿੰਦਾ ਹੈ।

LEAVE A REPLY

Please enter your comment!
Please enter your name here