
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਉਪ ਚੇਅਰਮੈਨ ਪਰਮਜੀਤ ਸਨੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਮਾਤਾ ਜੀ ਦੀ ਅੰਤਿਮ ਅਰਦਾਸ ਮਿਤੀ 2 ਫਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਜੱਦੀ ਪਿੰਡ ਸ਼ੇਖੂਪੁਰ ਜ਼ਿਲਾ ਕਪੂਰਥਲਾ ਵਿਖੇ ਹੋਵੇਗੀ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਆਦਿ ਨੇ ਪਰਮਜੀਤ ਸਨੀ ਨਾਲ਼ ਦੁਖ ਜ਼ਾਹਿਰ ਕਰਦਿਆਂ ਕਿਹਾ ਮਾਤਾ ਜੀ ਦੇ ਜਾਣ ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਨਾਂ ਪੂਰਾ ਹੋਣ ਵਾਲ਼ਾ ਘਾਟਾ ਹੈ। ਮਨਜੀਤ ਮਾਨ ਸੂਬਾ ਪ੍ਰਧਾਨ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਸਮੂਹ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੇ ਮੈਂਬਰ ਸਾਹਿਬਾਨ ਤੇ ਅਹੁਦੇਦਾਰ ਸਾਹਿਬਾਨ ਨੂੰ ਕਿਹਾ ਕਿ 2 ਫਰਵਰੀ ਨੂੰ ਪਰਮਜੀਤ ਸਨੀ ਦੇ ਗ੍ਰਹਿ ਵਿਖੇ ਜ਼ਰੂਰ ਪਹੁੰਚੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਗੌਰਵ ਮੜੀਆ, ਜਰਨਲਿਸਟ ਪ੍ਰੈਸ ਕਲੱਬ ਦੇ ਸਲਾਹਕਾਰ ਤਰਲੋਚਨ ਸਿੰਘ ਚਾਹਲ, ਪੱਤਰਕਾਰ ਬਰਿੰਦਰ ਚਾਨਾ, ਸੁਰਜੀਤ ਸਿੰਘ ਗੋਰਾ, ਪੱਤਰਕਾਰ ਰਾਜਿੰਦਰ ਸ਼ਰਮਾ, ਪੱਤਰਕਾਰ ਹਰਪ੍ਰੀਤ ਮੱਟੂ, ਪੱਤਰਕਾਰ ਸੁਰਿੰਦਰ ਸਭਰਵਾਲ , ਪੱਤਰਕਾਰ ਜਤਿੰਦਰ ਸਿੰਘ ਫੋਜੀ,ਪੱਤਰਕਾਰ ਹਰਸ਼ ਟਾਂਡੀ ਆਦਿ ਹਾਜ਼ਰ ਸਨ।













