ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਖੋਲੀਆ ਜਾਣਗੀਆਂ ਯੂਨੀਵਰਸਿਟੀਆ

ਪੰਜਾਬ (ਦ ਸਟੈਲਰ ਨਿਊਜ਼)। ਦੇਸ਼ ਵਿੱਚ ਪਿਛਲੇ ਦੌ ਸਾਲਾ ਤੋ ਕੋਰੋਨਾ ਮਹਾਮਾਰੀ ਕਾਰਣ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਸਨ। ਜਿਸਦੇ ਕਾਰਣ ਸਕੂਲ ਕਾਲਜਾ ਵਿੱਚ ਪੜ੍ਹਨ ਵਾਲੇ ਵਦਿਆਰਥੀਆ ਦੀ ਸਿੱਖਿਆ ਉੱਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ। ਪਰ ਹੁਣ ਹੋਲੀ -ਹੋਲੀ ਸਰਕਾਰ ਕੋਰੋਨਾ ਖਿਲਾਫ ਲਾਗੂ ਕੀਤੀਆ ਗਈਆ ਪਾਬੰਦੀਆ ਨੂੰ ਢਿੱਲ ਦੇ ਰਹੀ ਹੈ। ਸਰਕਾਰ ਨੇ ਕੋਰੋਨਾ ਦੇ ਘੱਟਦੇ ਹਾਲਾਤਾ ਨੂੰ ਦੇਖਦੇ ਹੋਏ ਦੇਸ਼ ਵਿੱਚ ਨਵੀਆ ਹਦਾਇਤਾ ਲਾਗੂ ਕਰ ਦਿੱਤੀਆ ਹਨ। ਜਿਸ ਦੋਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਯੂਨੀਵਰਸਿਟੀ ਖੋਲਣ ਦਾ ਐਲਾਨ ਕਰ ਦਿੱਤਾ ਹੈ।

Advertisements

ਪੰਜਾਬ ਸਰਕਾਰ ਨੇ ਸਕਿੱਲ ਡਿਵੈਲਪਮੈਟ ਸੈਟਰ ਵੀ ਖੋਲਣ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਅਪੀਲ ਕੀਤੀ ਵਿਦਿਆਰਥੀਆ ਦੇ ਕੋਰੋਨਾ ਟੀਕਾ ਲੱਗਿਆ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਪੰਜਾਬ ਵਿੱਚ 1 ਜੁਲਾਈ ਤੋ ਜਿੰਮ, ਬਾਰ, ਪੱਬ 50 ਫੀਸਦ ਸਮਰੱਥਾ ਨਾਲ ਖੋਲ ਦਿੱਤੇ ਜਾਣਗੇ। ਪਰ ਸਰਕਾਰ ਨੇ ਡੈਲਟਾ ਵੈਰੀਅੰਟ ਨੂੰ ਮੁੱਖ ਰੱਖਦਿਆ ਪੰਜਾਬ ਵਿੱਚ 10 ਜੁਲਾਈ ਤੱਕ ਕੋਰੋਨਾ ਪਾਬੰਦੀਆ ਵਧਾ ਦਿੱਤੀਆ ਹਨ।

LEAVE A REPLY

Please enter your comment!
Please enter your name here