ਛਾਤੀ ਦੇ ਕੈਂਸਰ ਦੀ ਮੁੱਢਲੀ ਜਾਂਚ ਜਲਦ ਕਰਨ ਲਈ ਮੁਹਿੰਮ 5 ਅਪ੍ਰੈਲ ਤੱਕ ਜਾਰੀ ਰਹੇਗੀ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਜ਼ਿਲ੍ਹੇ ਵਿੱਚ ਏ.ਆਈ. ਡਿਜੀਟਲ ਪ੍ਰੋਜੈਕਟ ਤਹਿਤ ਥਰਮਲ ਸਕੈਨਰ ਰਾਹੀ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਮੁਢਲੀ ਜਾਂਚ ਜਲਦ ਕਰਨ ਲਈ ਸ਼ੁਰੂ ਹੋਈ ਮੁਹਿੰਮ 5 ਅਪਰੈਲ ਤੱਕ ਜਾਰੀ ਰਹੇਗੀ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਥਰਮਲ ਸਕੈਨ ਨਾਲ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਛਾਤੀ ਦੇ ਕੈਂਸਰ ਸਬੰਧੀ ਮੁੱਢਲੀ ਜਾਂਚ ਮਹਿਲਾਵਾਂ ਲਈ ਲਾਹੇਵੰਦ ਹੋਵੇਗੀ।

Advertisements

ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਦੱਸਿਆ ਕਿ ਇਹ ਮੁਹਿੰਮ 3 ਜਨਵਰੀ ਤੋਂ ਸਿਵਲ ਹਸਪਤਾਲ ਸਮਾਣਾ ਤੋਂ ਸ਼ੁਰੂ ਹੋਈ ਸੀ ਅਤੇ ਇਸ ਤਹਿਤ 6 ਤੋਂ 11 ਫਰਵਰੀ ਤੱਕ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, 13 ਤੋਂ 21 ਫਰਵਰੀ ਤੱਕ ਮਾਤਾ ਕੁਸ਼ਲਿਆ ਹਸਪਤਾਲ, 22 ਤੋਂ 28 ਫਰਵਰੀ ਤੱਕ ਸਬ ਡਵੀਜਨ ਹਸਪਤਾਲ ਨਾਭਾ, 1 ਮਾਰਚ ਤੋਂ 11 ਮਾਰਚ ਤੱਕ ਕਮਿਉਨਿਟੀ ਸਿਹਤ ਕੇਂਦਰ ਭਾਦਸੋਂ, 13 ਤੋਂ 18 ਮਾਰਚ ਤੱਕ ਪ੍ਰਾਇਮਰੀ ਸਿਹਤ ਕੇਂਦਰ ਕੌਲੀ, 20 ਤੋਂ 24 ਮਾਰਚ ਤੱਕ ਕਮਿਉਨਿਟੀ ਸਿਹਤ ਕੇਂਦਰ ਹਰਪਾਲਪੁਰ, 25 ਤੋਂ 31 ਮਾਰਚ ਤੱਕ ਸਬ ਡਵੀਜਨ ਹਸਪਤਾਲ ਰਾਜਪੁਰਾ ਅਤੇ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਕਮਿਉਨਿਟੀ ਸਿਹਤ ਕੇਂਦਰ ਕਾਲੋਮਾਜਰਾ ਵਿਖੇ ਥਰਮਲ ਸਕੈਨਰ ਰਾਹੀ ਔਰਤਾਂ ਦੇ ਛਾਤੀ ਦੇ ਕੈਂਸਰ ਸਬੰਧੀ ਮੁੱਢਲੀ ਜਾਂਚ ਕੀਤੀ ਜਾਵੇਗੀ।

ਡਾ. ਦਲਬੀਰ ਕੌਰ ਨੇ ਦੱਸਿਆ ਕਿ ਇਸ ਡਿਵਾਈਸ ਰਾਹੀ ਛਾਤੀ ਦੇ ਕੈਂਸਰ ਦੀ ਜਾਂਚ ਕਰਨਾ ਛਾਤੀ ਦੀ ਕੈਂਸਰ ਸਬੰਧੀ ਮੈਮੋਗਰਾਫੀ ਟੈਸਟ ਦੇ ਬਰਾਬਰ ਹੈ, ਜਿਸ ‘ਤੇ ਪ੍ਰਾਈਵੇਟ ਸੈਂਟਰ ‘ਚੋਂ ਕਰਵਾਉਣ ਉਪਰ ਲਗਭਗ 2000 ਰੁਪਏ ਖਰਚ ਆਉਂਦਾ ਹੈ ਪ੍ਰੰਤੂ ਸਰਕਾਰ ਵੱਲੋਂ ਇਹ ਸੁਵਿਧਾ ਬਿੱਲਕੁੱਲ ਮੁਫ਼ਤ ਉਪਲਭਧ ਕਰਵਾਈ ਜਾ ਰਹੀ ਹੈ ਤਾਂ ਜੋ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਕਰਕੇ ਮੁੱਢਲੀ ਸਟੇਜ ‘ਤੇ ਹੀ ਉਸਦਾ ਜਲਦ ਇਲਾਜ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਛਾਤੀ ਦੇ ਕੈਂਸਰ ਸ਼ੱਕੀ ਲੱਛਣ ਜਿਵੇਂ ਛਾਤੀ ਵਿੱਚ ਕਿਸੇ ਕਿਸਮ ਦੀ ਗੱਠ, ਰਿਸਾਵ ਹੋਣਾ, ਛਾਤੀ ਦੀ ਬਣਤਰ ਵਿੱਚ ਬਦਲਾਅ ਆਉਣਾ ਜਾਂ ਛਾਤੀ ਦੇ ਕੈਂਸਰ ਸਬੰਧੀ ਪਹਿਲਾ ਇਲਾਜ ਚਲਦਾ ਹੋਣਾ ਆਦਿ ਨਾਲ ਪੀੜਤ ਔਰਤ ਜਾਂ ਕੋਈ ਵੀ ਔਰਤ ਇਸ ਡਿਵਾਇਸ ਰਾਹੀ ਛਾਤੀ ਦੇ ਕੈਂਸਰ ਸਬੰਧੀ ਮੁੱਢਲੀ ਜਾਂਚ ਕਰਵਾ ਸਕਦੇ ਹਨ।ਇਹ ਬਿਨ੍ਹਾਂ ਕਿਸੇ ਛੂਹ, ਦਰਦ ਜਾਂ ਰੇਡੀਏਸ਼ਨ ਨਾਲ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਹ ਬਿਲਕੁੱਲ ਮੁਫਤ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here