ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ “ਯੂਨਾਈਟਡ ਪੰਜਾਬ ਪਾਰਟੀ” ਦਾ ਗਠਨ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਬੀਤੇ ਦਿਨੀ ਪੀ.ਸੀ.ਪੀ.ਸੀ ਦੇ ਮੁੱਖ ਦਫਤਰ ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇਕ ਭਰਵੀਂ ਅਤੇ ਹੰਗਾਮੀ ਮੀਟਿੰਗ ਬੁੱਧੀ ਜੀਵੀ ਸ਼ਕਸੀਅਤਾਂ ਦੀ ਅਗਵਾਈ ਵਿੱਚ ਹੋਈ I ਪਹਿਲ ਦੇ ਅਧਾਰ ਤੇ ਪਾਸਟਰ ਦਿਓਲ ਵਲੋਂ ਗੁੱਡ ਫ੍ਰਾਈਡੇ ਤੇ ਈਸਟਰ ਦੀਆਂ ਸਾਰੇ ਸੰਸਾਰ ਨੂੰ ਮੁਬਾਰਕਾਂ ਦਿਤੀਆਂ ਗਈਆਂ I ਇਸ ਮੌਕੇ ਪੰਜਾਬ ਭਰ ਤੋਂ ਮਸੀਹੀ ਬੁੱਧੀਜੀਵੀ, ਧਾਰਮਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ I ਇਸ ਮੌਕੇ ਪੰਜਾਬ ਭਰ ਦੇ ਮਸੀਹ ਕੌਮ ਦੇ ਲੀਡਰਾਂ ਵਿਚਕਾਰ ਅਹਿਮ ਵਿਚਾਰਾਂ ਹੋਈਆਂ I ਬੁੱਧੀ ਜੀਵੀ ਸ਼ਕਸੀਅਤਾਂ ਪੀ.ਸੀ.ਪੀ.ਸੀ ਵਿੱਚ ਪੰਜਾਬ ਦੇ ਲੀਡਰ ਸਹਿਬਾਨਾਂ ਤੇ ਪਾਸਟਰ ਸਹਿਬਾਨਾਂ ਨੇ ਇੱਕ ਵੱਡੀ ਮੰਗ ਰੱਖੀ I ਕਿ ਪੀ.ਸੀ.ਪੀ.ਸੀ ਦੇ ਬੋਰਡ ਹੇਠ ਇੱਕ ਰਾਜਨੀਤਿਕ ਢਾਂਚੇ ਦਾ ਗਠਨ ਹੋਵੇ I ਕਿਉਕਿ ਬਹੁਤ ਵਾਰੀ ਮਸੀਹ ਭਾਈਚਾਰੇ ਵਿੱਚ ਕਈ ਤਰ੍ਹਾਂ ਦੇ ਰਾਜਨੀਤਿਕ, ਸਮਾਜਿਕ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ I

Advertisements

ਕਈ ਪ੍ਰਕਾਰ ਦੇ ਪੰਚਾਇਤੀ, ਥਾਣੇ, ਕਚਿਹਰੀਆਂ ਦੇ ਮਸਲੇ ਹੁੰਦੇ ਹਨ ਜਿਸ ਵਿੱਚ ਪੀ.ਸੀ.ਪੀ.ਸੀ ਦੇ ਪਾਸਬਾਨ ਸਹਿਬਾਨਾਂ ਨੂੰ ਸਿਧੇ ਤੌਰ ਤੇ ਦਖਲ ਅੰਦਾਜ਼ੀ ਕਰਨੀ ਪੈਂਦੀ ਹੈ I ਕਈ ਵਾਰੀ ਮੁਸ਼ਕਿਲਾਂ ਆਉਂਦੀਆਂ ਹਨ ਕਿ ਪਾਸਬਾਨਾਂ ਨਾਲ ਕੁਧਰਮ ਅਤੇ ਭੱਦੀ ਸ਼ਬਦਾਵਲੀ ਵੀ ਬੋਲੀ ਜਾਂਦੀ ਹੈ I ਜਿਸ ਨਾਲ ਮਸੀਹ ਭਾਈਚਾਰੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਮੌਕੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੀ ਬੁੱਧੀਜੀਵਾਂ ਲੋਕਾਂ ਨੇ ਪੀ.ਸੀ.ਪੀ.ਸੀ ਅੱਗੇ ਆਪਣੇ ਸੁਝਾਅ ਰੱਖੇ ਕਿ ਪੀ.ਸੀ.ਪੀ.ਸੀ ਦੇ ਬੋਰਡ ਹੇਠਾਂ ਇੱਕ ਰਾਜਨੀਤਿਕ ਢਾਂਚੇ ਦਾ ਗਠਨ ਜਰੂਰ ਹੋਵੇ I ਇਸ ਮੌਕੇ ਪੀ.ਸੀ.ਪੀ.ਸੀ ਦੀ ਬੁੱਧੀ ਜੀਵੀ ਸ਼ਕਸੀਅਤਾਂ ਦੀ ਸਹਿਮਤੀ, ਬੁੱਧੀਜੀਵ ਲੋਕਾਂ ਦੀ ਸਹਿਮਤੀ ਅਤੇ ਪੀ.ਸੀ.ਪੀ.ਸੀ ਦੇ ਕਾਨੂੰਨੀ ਸਲਾਹਕਾਰਾਂ ਦੀ ਸਹਿਮਤੀ ਅਤੇ ਸਰਬ-ਸਮਤੀ ਨਾਲ ਪੀ.ਸੀ.ਪੀ.ਸੀ ਵਲੋਂ ਪਿਛਲੇ ਕਾਫੀ ਲੰਬੇ ਸਮੇ ਤੋਂ ਵਿਚਾਰ ਅਧੀਨ ਚੱਲ ਰਹੇ ਰਾਜਨੀਤਿਕ ਢਾਂਚੇ ਨੂੰ ਅਖੀਰ ਬਣਾਉਣ ਵਿੱਚ ਸਫਲਤਾ ਮਿਲੀ ਅਤੇ ਯੂਨਾਈਟਡ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ I ਇਸ ਮੌਕੇ ਸ਼੍ਰੀ ਐਲਬਰਟ ਦੂਆ ਲੁਧਿਆਣਾ ਨੂੰ ਪੰਜਾਬ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਜਿੰਮੇਵਾਰੀ ਸੋਂਪੀ ਗਈ I ਇਸ ਮੌਕੇ ਸਰਬਸੰਮਤੀ ਨਾਲ ਮਾਝਾ, ਮਾਲਵਾ ਤੇ ਦੋਆਬਾ ਜੋਨ ਦੇ ਵਾਈਸ ਪ੍ਰਧਾਨਾਂ ਦੀ ਚੋਣ ਵੀ ਕੀਤੀ ਗਈ I

ਜਿਸ ਵਿੱਚ ਰੋਸ਼ਨ ਜੋਸਫ ਸੈਕਟਰੀ ਗੁਰਦਾਸਪੁਰ, ਸਟੀਫਨ ਹੰਸ ਵਾਈਸ ਪ੍ਰਧਾਨ ਕਪੂਰਥਲਾ ਦੋਆਬਾ, ਜੇ.ਐਨ ਬਾਜਵਾ ਵਾਈਸ ਪ੍ਰਧਾਨ ਜਲੰਧਰ ਦੋਆਬਾ, ਮੰਗਾ ਮਸੀਹ ਵਾਈਸ ਪ੍ਰਧਾਨ ਗੁਰਦਾਸਪੁਰ ਮਾਝਾ, ਰਾਜਵਿੰਦਰ ਸਿੰਘ ਵਾਈਸ ਪ੍ਰਧਾਨ ਅੰਮ੍ਰਿਤਸਰ ਮਾਝਾ, ਦਵਿੰਦਰ ਸਿੰਘ ਵਾਈਸ ਪ੍ਰਧਾਨ ਬਠਿੰਡਾ ਮਾਲਵਾ, ਸੱਮਾ ਮਸੀਹ ਵਾਈਸ ਪ੍ਰਧਾਨ ਫਿਰੋਜ਼ਪੁਰ ਮਾਲਵਾ, ਪਦਮ ਐਂਥਨੀ ਮੀਤ ਪ੍ਰਧਾਨ ਅੰਮ੍ਰਿਤਸਰ ਮਾਝਾ, ਸੁਨਾਵਰ ਭੱਟੀ ਮੀਤ ਪ੍ਰਧਾਨ ਜਲੰਧਰ ਦੋਆਬਾ, ਲਾਲ ਚੰਦ ਜਿਲਾਂ ਪ੍ਰਧਾਨ ਜਲੰਧਰ ਦੋਆਬਾ, ਸੋਨੂੰ ਜਾਤੀਵਾਲ ਪ੍ਰਧਾਨ ਮੋਹਾਲੀ ਅਹੁਦੇਦਾਰ ਨਿਯੁਕਤ ਕੀਤੇ ਗਏ I ਇਸ ਮੀਟਿੰਗ ਵਿੱਚ ਵੱਡੀ ਗੱਲ ਦੇਖਣ ਨੂੰ ਸਾਹਮਣੇ ਆਈ ਹੈ ਕਿ ਇੱਥੇ ਕਈ ਮਿਸ਼ਨਾਂ ਦੇ ਮੋਹਤਵਾਰਾਂ ਨੂੰ ਇਕੱਠੇ ਮੰਚ ਤੇ ਦੇਖਿਆ ਗਿਆ I  ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਸ ਮੀਟਿੰਗ ਨੂੰ ਸੰਬੋਧਨ ਵੀ ਕੀਤਾ I  ਇਸ ਮੌਕੇ ਪੰਜਾਬ ਭਰ ਦੇ ਮਸੀਹ ਰਾਜਨੀਤਿਕ ਆਗੂਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ I ਜਿੱਥੇ ਪੰਤੇਕੋਸਟਲ, ਸੀ.ਐਨ.ਆਈ, ਕੈਥਲਿਕ ਵੱਡੇ ਗਰੁੱਪ ਇਕੱਠੇ ਨਜ਼ਰ ਆਏ I ਪੰਜਾਬ ਦੇ ਮਸੀਹੀ ਲੋਕਾਂ ਦੀ ਏਕਤਾ ਨੂੰ ਬਹਾਲ ਕਰਨਾ ਇਸ ਦਾ ਮੁੱਖ ਮੰਤਵ ਰਹੇਗਾ I ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਮੈਂਬਰਾਂ ਦਾ ਰਲੇਵਾਂ ਕੀਤਾ ਜਾਵੇਗਾ I

ਅੱਜ ਲਗਭਗ ਵੱਖ-ਵੱਖ ਸ਼ਹਿਰਾਂ ਵਿੱਚੋ 20 ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਵੀ ਸਰਬਸੰਮਤੀ ਨਾਲ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਪਦਮ ਐਂਥੋਨੀ, ਸੁਖਦੇਵ ਸਿੰਘ, ਗਗਨਦੀਪ ਗਿੱਲ, ਰਾਬਰਟ ਮਸੀਹ, ਸਟੀਫਨ, ਵਿਸ਼ਾਲ ਮਸੀਹ, ਹਰਜੀਤ ਸਿੰਘ, ਕਰਮਜੀਤ ਸਿੰਘ, ਜੋਰਜ ਮਸੀਹ, ਸਰਦਾਰ ਮਸੀਹ, ਅਮਰਬੀਰ ਸਿੰਘ ਬਾਬਾ ਗਿੱਲ, ਗੁਰਨਾਮ ਸਿੰਘ, ਸਟੀਫਨ, ਸੰਦੀਪ ਮਸੀਹ, ਨੀਲਮ ਕੁਮਾਰੀ, ਰਾਜਵਿੰਦਰ ਮਸੀਹ ਐਮਨੁਏਲ, ਅਜੈ, ਬਿਸ਼ਪ ਰਮਨ ਕੁਮਾਰ, ਵਿਲੀਅਮ ਮਸੀਹ ਚੀਦਾ, ਮੰਗਾ ਮਸੀਹ I ਇਸ ਮੌਕੇ ਯੂਨਾਈਟਡ ਪੰਜਾਬ ਪਾਰਟੀ ਦੀ ਬੁੱਧੀ ਜੀਵੀ ਸ਼ਕਸੀਅਤਾਂ ਦੀ ਚੋਣ ਵੀ ਕੀਤੀ ਗਈ I ਜਿਸ ਵਿੱਚ ਪ੍ਰਧਾਨ ਕੁਲਦੀਪ ਸਿੰਘ ਸੰਧਾਵਾਲੀਆਂ ਤਰਨਤਾਰਨ, ਚੇਅਰਮੈਨ ਡਾ. ਇਮਾਨੁਏਲ ਨਾਹਰ ਚੰਡੀਗੜ੍ਹ, ਸਾਬਕਾ ਚੇਅਰਮੈਨ ਮੁਨੱਵਰ ਮਸੀਹ ਪਠਾਨਕੋਟ, ਪਾਸਟਰ ਜਨਕ ਅਬਰਾਹਮ ਲੁਧਿਆਣਾ, ਪ੍ਰਧਾਨ ਯਾਕੂਬ ਮਸੀਹ ਅੰਮ੍ਰਿਤਸਰ, ਪਾਸਟਰ ਰਾਮਜੀਤ ਸਿੰਘ ਅੰਮ੍ਰਿਤਸਰ, ਚੇਅਰਮੈਨ ਸਲਾਮਤ ਮਸੀਹ ਗੁਰਦਾਸਪੁਰ, ਫਾਦਰ ਵਿਲੀਅਮ ਸਹੋਤਾ ਮਸੀਹ ਸਭਾ ਦੇ ਰਿਪ੍ਰੇਸੇੰਟੇਟਿਵ ਕੈਥਲਿਕ ਡਾਇਸੇਸ ਜਲੰਧਰ , ਬਿਸ਼ਪ ਸੈਮੁਏਲ ਸੋਨੀ ਪੀ.ਰ.ਓ. ਗੁਰਦਾਸਪੁਰ ਦੀ ਚੋਣ ਹੋਈ I ਬੁੱਧੀ ਜੀਵੀ ਸ਼ਕਸੀਅਤਾਂ ਨੇ ਇੱਕ ਫੈਸਲਾ ਕੀਤਾ ਕੀ ਜਿਲਿਆਂ ਵਾਈਸ ਮੀਟਿੰਗਾਂ 10 ਅਪ੍ਰੈਲ ਤੋਂ ਸ਼ੁਰੂ ਕਰ ਦਿਤੀਆਂ ਜਾਣਗੀਆਂ I

ਇਸ ਮੌਕੇ ਯੂਨਾਈਟਡ ਪੰਜਾਬ ਪਾਰਟੀ ਦੇ ਨਵੇਂ ਨਿਯੁੱਕਤ ਪ੍ਰਧਾਨ ਐਲਬਰਟ ਦੂਆ ਜੀ ਲੁਧਿਆਣਾ ਨੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕਰਦੇ ਹੋਏ ਸਭ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ  I ਤੇ ਸਾਰੇ ਹੀ ਚੁਣੇ ਗਏ ਨੁਮਾਇੰਦਿਆਂ ਨੇ ਆਪਣੇ ਮਸੀਹੀ ਕੌਮ ਪ੍ਰਤੀ ਫਰਜਾਂ ਨੂੰ ਪੂਰਾ ਕਰਨ ਦਾ ਵਾਅਦਾ ਦਿੱਤਾ I ਇਸ ਮੌਕੇ ਤੇ ਸਮਾਪਤੀ ਸਮੇ ਪੀ.ਸੀ.ਪੀ.ਸੀ ਦੀ ਬੁੱਧੀ ਜੀਵੀ ਸ਼ਕਸੀਅਤਾਂ ਤੇ ਯੂਨਾਈਟਡ ਪੰਜਾਬ ਪਾਰਟੀ ਦੇ ਸਾਰੇ ਅਹੁਦੇਦਾਰ ਤੇ ਵੱਖ-ਵੱਖ ਪੰਜਾਬ ਭਰ ਤੋਂ ਆਈਆਂ ਮਸੀਹੀ ਬੁੱਧੀਜੀਵੀ ਸ਼ਖਸ਼ੀਅਤਾਂ, ਪਾਸਟਰ ਸਹਿਬਾਨ, ਬਿਸ਼ਪ ਸਹਿਬਾਨਾਂ ਸਾਰਿਆ ਨੇ  ਦ ਓਪਨ ਡੋਰ ਚਰਚ ਵਿਖੇ ਇਕੱਤਰ ਹੋਏ ਜਿੱਥੇ ਇਸ ਪਾਰਟੀ ਲਈ ਪ੍ਰਾਥਨਾ ਕੀਤੀ ਇਸ ਮੌਕੇ ਤੇ ਬਿਸ਼ਪ ਸਮੂਏਲ ਸੋਨੀ ਪੀ ਸੀ ਪੀ ਸੀ, ਪਾਸਟਰ ਧਰਮਿੰਦਰ ਬਾਜਵਾ ਪੀ ਸੀ ਪੀ ਸੀ, ਸੈਕਰੇਟਰੀ ਲਖਵਿੰਦਰ ਮੱਟੂ ਪੀ ਸੀ ਪੀ ਸੀ, ਪਾਸਟਰ ਦੀਪਕ ਸਲਾਹਕਾਰ ਪੀ ਸੀ ਪੀ ਸੀ, ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ ਪਾਸਟਰ ਦਿਓਲ ਜੀ ਨੇ ਪ੍ਰਾਰਥਨਾਂ ਤੋਂ ਬਾਅਦ ਇੱਕ ਦੂਜੇ ਨੂੰ ਮੁਬਾਰਕ ਬਾਦ ਵੀ ਦਿੱਤੀ I

LEAVE A REPLY

Please enter your comment!
Please enter your name here