ਬੀਬੀਐਮਬੀ ਸੁਰਖਿਆ ਦਸਤੇ ਨੇ ਫੜੇ ਦੋ ਚੋਰ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਐਤਵਾਰ ਨੂੰ ਬੀ.ਬੀ.ਐਮ.ਬੀ ਤਲਵਾੜਾ ਵਿਖੇ ਡੀ.ਐਸ.ਪੀ ਸੁਰੱਖਿਆ ਟੀਮ ਤਲਵਾੜਾ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਲੋਨੀ ਖੇਤਰ ਵਿੱਚ ਚੋਰੀਆਂ ਕਰਦੇ 2 ਚੋਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਬੀਐਮਬੀ ਕਲੋਨੀ ਤਲਵਾੜਾ ਵਿੱਚ ਕਈ ਦਹਾਕਿਆਂ ਤੋਂ ਕਲੋਨੀਆਂ ਦੇ ਘਰਾਂ ਵਿੱਚ ਖਿੜਕੀਆਂ ਦੀਆਂ ਗਰਿੱਲਾਂ, ਗਟਰ ਦੇ ਢੱਕਣ, ਬਿਜਲੀ ਦੀਆਂ ਤਾਰਾਂ, ਗੈਸ ਸਿਲੰਡਰ, ਐਲ.ਈ.ਡੀ., ਟੀ.ਵੀ., ਸਾਈਕਲ, ਮੋਟਰ ਸਾਈਕਲ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਆਦਿ ਚੋਰੀ ਹੋ ਚੁੱਕੀਆਂ ਹਨ। ਪਰ ਹਰ ਵਾਰ ਬੀ.ਬੀ.ਐਮ.ਬੀ ਤਲਵਾੜਾ ਟਾਊਨਸ਼ਿਪ ਦੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਇਸ ਚੋਰ ਗਿਰੋਹ ਦੇ ਖਿਲਾਫ ਕਦੇ ਵੀ ਕਿਸੇ ਅਧਿਕਾਰੀ ਵਲੋਂ ਐਫ.ਆਈ.ਆਰ ਦਰਜ ਨਹੀਂ ਕਰਵਾਈ ਗਈ। ਜਿਸ ਕਾਰਨ ਇਹ ਚੋਰ ਹਰ ਵਾਰ ਪੁਲਿਸ ਦੀ ਪਕੜ ਤੋਂ ਬਚ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਵਾਰ ਵਾਰ ਅੰਜਾਮ ਦੇਣ ਵਿਚ ਸਫਲ ਹੋ ਗਏ ਹਨ। 

Advertisements

ਐਤਵਾਰ ਨੂੰ ਬੀਬੀਐਮਬੀ ਦੇ ਡੀਐਸਪੀ ਸਕਿਓਰਿਟੀ ਵੱਲੋਂ ਵੜੀ ਮੁਸ਼ਤੱਤ ਤੋਂ ਬਾਅਦ ਇਸ ਗਰੋਹ ਦੇ ਦੋ ਮੈਂਬਰ ਫੜੇ ਹਨ। ਇਸ ਸਬੰਧੀ ਬੀ.ਬੀ.ਐਮ.ਬੀ ਤਲਵਾੜਾ ਦੀ ਮਾਨਤਾ ਪ੍ਰਾਪਤ ਯੂਨੀਅਨ ਪੰਜਾਬ ਸਟੇਟ ਇੰਪਲਾਈਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਠਾਕੁਰ ਨੇ ਬੀ.ਬੀ.ਐਮ.ਬੀ ਤਲਵਾੜਾ ਦੀ ਮੈਨੇਜਮੈਂਟ ‘ਤੇ ਇਸ ਗਿਰੋਹ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾਉਣ ਲਈ ਦਬਾਅ ਪਾਇਆ ਅਤੇ ਕਿਹਾ ਕਿ ਇੰਨਾ ਚੋਰਾਂ ਖਿਲਾਫ਼ ਜੇਕਰ ਬੀਬੀਐਮਬੀ ਪ੍ਰਸ਼ਾਸਨ ਢੁਕਵੀਂ ਕਾਰਵਾਈ ਕਰਦਾ ਹੈ ਤਾਂ ਇਸ ਤੋਂ ਬਾਅਦ ਚੋਰੀ ਦੀਆਂ ਘਟਨਾਵਾਂ ਵਿੱਚ ਕਮੀ ਹੋਵੇਗੀ ਅਤੇ ਕਿਸੇ ਵੀ ਕਲੋਨੀ ਦੇ ਵਾਸੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਜੇਕਰ ਇਸ ਵਾਰ ਵੀ ਇਨ੍ਹਾਂ ਚੋਰਾਂ ਵਿਰੁੱਧ ਕੋਈ ਐਫ.ਆਈ.ਆਰ ਨਹੀਂ ਹੋਈ ਜਾਂ ਕਿਸੇ ਕਾਰਨ ਕਰਕੇ ਇੰਨਾ ਨੂੰ ਛੱਡ ਦਿੱਤਾ ਗਿਆ ਤਾਂ ਭਵਿੱਖ ਵਿੱਚ ਕਲੋਨੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਬੀਬੀਐਮਬੀ ਮੈਨੇਜਮੈਂਟ (ਟਾਊਨਸ਼ਿਪ ਬੋਰਡ) ਦੀ ਹੋਵੇਗੀ।

LEAVE A REPLY

Please enter your comment!
Please enter your name here