ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪਿਅਨਸ਼ਿਪ ਲਈ ਟ੍ਰਾਇਲ 13 ਨੂੰ: ਗੁਰਪ੍ਰੀਤ ਸਿੰਘ

badminton-championship-hoshiarpur-punjab.jpg

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਖੇਡ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-15 ਤੇ ਅੰਡਰ-17) ਲੜਕੇ/ਲੜਕੀਆਂ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਦੇ ਖਿਡਾਰੀਆਂ ਦੀ ਐਂਟਰੀ ਭੇਜਣ ਲਈ 13 ਜੁਲਾਈ ਨੂੰ ਸਿਲੈਕਸ਼ਨ ਟ੍ਰਾਇਲ (ਲੜਕੇ ਤੇ ਲੜਕੀਆਂ) ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਸਿਲੈਕਸ਼ਨ ਟ੍ਰਾਇਲ 13 ਜੁਲਾਈ ਨੂੰ ਇਨਡੋਰ ਸਟੇਡੀਅਮ (ਬੈਡਮਿੰਟਨ ਹਾਲ) ਹੁਸ਼ਿਆਰਪੁਰ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਜਿਹੜੇ ਖਿਡਾਰੀ ਆਪਣੀ ਐਂਟਰੀ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-15 ਤੇ ਅੰਡਰ-17) ਲੜਕੇ/ਲੜਕੀਆਂ ਬੈਡਮਿੰਟਨ ਚੈਂਪੀਅਨਸ਼ਿਪ ਲਈ ਭੇਜਣਾ ਚਾਹੁੰਦੇ ਹਨ,

Advertisements

ਉਹ ਸਾਰੇ ਖਿਡਾਰੀ ਉਕਤ ਮਿਤੀ ਨੂੰ ਸਬੰਧਤ ਟ੍ਰਾਇਲ ਵਾਲੇ ਸਥਾਨ ’ਤੇ ਸਵੇਰੇ 9 ਵਜੇ ਰਿਪੋਰਟ ਕਰਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੰਡਰ-15 (ਲੜਕੇ ਤੇ ਲੜਕੀਆਂ) ਲਈ ਖਿਡਾਰੀ ਦੀ ਜਨਮ ਮਿਤੀ 1-1-2019 ਤੋਂ ਬਾਅਦ ਦੀ ਅਤੇ ਅੰਡਰ-17 (ਲੜਕੇ ਤੇ ਲੜਕੀਆਂ) ਦੇ ਲਈ ਖਿਡਾਰੀ ਦੀ ਜਨਮ ਮਿਤੀ 1-1-2017 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਸਾਰੇ ਖਿਡਾਰੀ ਸਬੂਤ ਵਜੋਂ ਆਪਣਾ ਅਸਲੀ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਪੀ.ਬੀ.ਏ/ਬੀ.ਏ.ਆਈ ਆਈ.ਡੀ ਹੋਣਾ ਜ਼ਰੂਰੀ ਹੋਵੇਗਾ। ਇਨ੍ਹਾਂ ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰਾਇਲ ਬੈਡਮਿੰਟਨ ਕੋਚ ਮੀਨਾ ਸ਼ਰਮਾ ਤੇ ਨੀਤਿਨ ਤੂਰ ਦੀ ਦੇਖ-ਰੇਖ ਵਿਚ ਹੋਵੇਗਾ।

LEAVE A REPLY

Please enter your comment!
Please enter your name here