ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਦੀ ਮੱਦਦ ਕਰਨ ਤੇ ਮਿਲੇਗਾ ਸਨਮਾਨ: ਹਰਪ੍ਰੀਤ ਸਿੰਘ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਡੀ.ਐਸ.ਪੀ. ਟਰੈਫਿਕ-ਕਮ-ਔਰਤਾਂ ਅਤੇ ਬੱਚਿਆਂ ਵਿਰੁੱਧ ਜੁਰਮ) ਅਮਰਦੀਪ ਸਿੰਘ ਰਾਏ ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਰਾਜਪਾਲ ਸਿੰਘ ਸੰਧੂ ਜੀ ਦੇ ਹੁਕਮਾਂ ਅਨੁਸਾਰ ਹਰਪ੍ਰੀਤ ਸਿੰਘ ਡੀ ਐਸ ਪੀ ਟਰੈਫਿਕ-ਕਮ-ਔਰਤਾਂ ਅਤੇ ਬੱਚਿਆਂ ਵਿਰੁੱਧ ਜੁਰਮ ਕਪੂਰਥਲਾ ਵਲੋਂ‌ ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਦੀ ਮੱਦਦ ਕਰਨ ਵਾਲੇ ਅਮਨਦੀਪ ਗੋਲਡੀ ਪੁੱਤਰ ਹੰਸ ਰਾਜ ਮੁਹੱਲਾ ਆਰਫਵਾਲਾ ਕਪੂਰਥਲਾ ਨੂੰ ਸਨਮਾਨਿਤ ਕੀਤਾ ਗਿਆ ( “ਸੜਕੀ ਹਾਦਸਿਆਂ ‘ਚ ਜ਼ਖਮੀਆਂ ਦੀ ਮੱਦਦ ਕਰਨ ਵਾਲਿਆ ਕੀਤਾ ਗਿਆ ਸਨਮਾਨਿਤ ) ਸੜਕੀ ਆਵਾਜਾਈ ਨਿਯਮਾਂ ਸੰਬੰਧੀ 2019 ਵਿੱਚ ਜ਼ੋ ਸ਼ੋਧ ਕੀਤੀ ਗਈ ਹੈ।

Advertisements

ਮਾਨਯੋਗ ਸੁਪਰੀਮ ਕੋਰਟ, ਭਾਰਤ ਸਰਕਾਰ, ਪੰਜਾਬ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਨੂੰ ਕੋਈ ਵੀ ਅਣਜਾਣ ਵਿਅਕਤੀ ਕਿਸੇ ਵੀ ਨੇੜੇ ਦੇ ਹਸਪਤਾਲ ਵਿੱਚ ਮੁਢਲੀ ਡਾਕਟਰੀ ਸਹਾਇਤਾ ਲਈ ਦਾਖਲ ਕਰਵਾਏਗਾ,ਉਸ ਵਿਅਕਤੀ ਨੂੰ ਕੋਈ ਵੀ ਡਾਕਟਰ  ਹਸਪਤਾਲ ਵਿੱਚ ਜ਼ਖਮੀ ਵਿਅਕਤੀ ਦਾ ਇਲਾਜ ਕਰਨ ਤੋਂ ਨਾਂਹ ਨਹੀਂ ਕਰੇਗਾ ਅਤੇ ਨਾ ਹੀ ਮਦਦ ਕਰਨ ਵਾਲੇ ਵਿਅਕਤੀ ਤੋਂ ਕੋਈ ਵੀ ਫਾਰਮ ਭਰਨ ਲਈ ਮਜਬੂਰ ਕਰੇਗਾ। ਪੁਲਿਸ ਵੱਲੋਂ ਕਿਸੇ ਵੀ‌ ਕਿਸਮ ਦੀ ਤਫਤੀਸ਼ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸੜਕੀ ਹਾਦਸਿਆਂ ਵਿੱਚ ਜ਼ਖਮੀਆਂ ਦੀ ਮੱਦਦ ਕਰਨਾ ਇਨਸਾਨੀਅਤ ਦਾ ਮੁਢਲਾ ਫ਼ਰਜ਼ ਹੈ। ਮੱਦਦ ਕਰਨ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ। ਮੱਦਦ ਕਰਨ ਵਾਲੇ ਵਿਅਕਤੀ ਦਾ ਵਿਸ਼ੇਸ਼ ਸਨਮਾਨ ” ਗੁਡ ਸਮਾਟੀਆਨ ਕਾਨੂੰਨ ਦੇ ਤਹਿਤ ਭਾਈ ਘਨੱਈਆ ਜੀ ” ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇੰਚਾਰਜ ਟਰੈਫਿਕ ਸਬ ਇੰਸਪੈਕਟਰ ਦਰਸ਼ਨ ਸਿੰਘ, ਬਲਵਿੰਦਰ ਸਿੰਘ ਟਰੈਫਿਕ, ਏ.ਐਸ.ਆਈ ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸਨ ਸੈੱਲ ‌ਕਪੂਰਥਲਾ ਹਾਜ਼ਰ ਸਨ।

LEAVE A REPLY

Please enter your comment!
Please enter your name here