ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ: ਵਿਧਾਇਕ ਘੁੰਮਣ

ਦਸੂਹਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਕਾਰਜ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਪਿੰਡਾਂ ਵਿਚ ਬਿਹਤਰੀਨ ਖੇਡ ਪਾਰਕ ਬਣਾਏ ਜਾ ਰਹੇ ਹਨ। ਦਸੂਹਾ ਦੇ ਪਿੰਡ ਜੰਡੋਰ ਵਿਖੇ 90 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਪਿੰਡ ਜੰਡੋਰ ਵਿਚ ਬਣਨ ਜਾ ਰਹੇ ਇਸ ਖੇਡ ਪਾਰਕ ਵਿਚ ਜਿਥੇ ਵਧੀਆ ਸੈਰਗਾਹ ਅਤੇ ਓਪਨ ਜਿੰਮ ਬਣਾਇਆ ਜਾਵੇਗਾ, ਉਥੇ ਫੁੱਟਬਾਲ, ਬੈਡਮਿੰਟਨ, ਕਬੱਡੀ, ਵਾਲੀਬਾਲ ਗਰਾਊਂਡ ਵੀ ਬਣਾਈ ਜਾਵੇਗੀ।

Advertisements

ਇਸ ਤਰ੍ਹਾਂ ਇਹ ਪਾਰਕ ਪਿੰਡ ਦੇ ਸਾਰੇ ਵਰਗਾਂ ਲਈ ਬਹੁਤ ਹੀ ਵਧੀਆ ਥਾਂ ਹੋਵੇਗੀ, ਜਿਥੇ ਲੋਕ ਆਪਣੇ ਕੀਮਤੀ ਸਮੇਂ ਦਾ ਉਪਯੋਗ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਦੋ ਏਕੜ ਤੋਂ ਵੱਧ ਥਾਂ ਹੈ, ਉਥੇ ਇਸ ਤਰ੍ਹਾਂ ਦੇ ਖੇਡ ਪਾਰਕ ਬਣਾਏ ਜਾ ਰਹੇ ਹਨ ਅਤੇ ਦਸੂਹਾ ਹਲਕੇ ਵਿਚ ਕਰੀਬ 10 ਆਧੁਨਿਕ ਕਿਸਮ ਦੇ ਪਾਰਕ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਹੋਰ ਜਲਦੀ ਸ਼ੁਰੂ ਹੋਣ ਜਾ ਰਹੇ ਹਨ।

ਇਸ ਮੌਕੇ ਐਕਸੀਅਨ ਰਾਜ ਕੁਮਾਰ, ਐਸ. ਡੀ. ੳ ਦੇਵੀ ਸ਼ਰਨ, ਜੇ. ਈ ਸੰਦੀਪ, ਜੇ. ਈ ਬਿਕਰਮਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ, ਸਰਕਲ ਇੰਚਾਰਜ ਜਸਵੀਰ ਸਿੰਘ, ਸੰਦੀਪ ਸਿੰਘ ਸੈਂਡੀ, ਸਾਬਕਾ ਚੇਅਰਮੈਨ ਬਲਕਾਰ ਸਿੰਘ ਪੰਨਵਾਂ, ਸਰਪੰਚ ਸੁਨੀਤਾ ਦੇਵੀ, ਹਰਮਿੰਦਰ ਸਿੰਘ ਕੁਲਾਰ, ਮਨਜੀਤ ਰਿੰਕੂ ਕੁਲਾਰ, ਏਕਮ ਜੰਡੋਰ, ਮਾਸਟਰ ਇਕਬਾਲ ਸਿੰਘ ,ਸੂਬੇਦਾਰ ਪਰਮਜੀਤ ਸਿੰਘ, ਬਚਿੱਤਰ ਸਿੰਘ, ਬਹਾਦਰ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ ਟੋਨੀ,ਅਜਮੇਰ ਸਿੰਘ,ਲਾਡੀ ਸਿੰਘ,ਰਵਿੰਦਰ ਸਿੰਘ,ਅਜਮੇਰ ਸਿੰਘ ਭੋਲ਼ਾ, ਸੁਖਦੇਵ ਸਿੰਘ, ਕਾਲਾ ਜੰਡੋਰ, ਰਿੰਪੀ ਜੰਡੋਰ, ਰਣਜੀਤ ਸਿੰਘ ਠੱਕਰ, ਅਮਰਜੀਤ ਸਿੰਘ ਪੰਨੂ, ਲੰਬੜਦਾਰ ਕੁਲਵਿੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਬਾਬਾ ਜੰਡੋਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here