ਗੁਰਸੇਵਕ ਚੰਦ ਨੇ ਲਿਆ ਤਹਿਸੀਲਦਾਰ ਹੁਸ਼ਿਆਰਪੁਰ ਵਜੋਂ ਚਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਬੀਤੇ ਦਿਨੀ ਅਬੋਹਰ ਤੋਂ ਬਦਲ ਕੇ ਆਏ ਗੁਰਸੇਵਕ ਚੰਦ ਨੇ ਬਤੌਰ ਤਹਿਸੀਲਦਾਰ ਹੁਸ਼ਿਆਰਪੁਰ ਦਾ ਚਾਰਜ ਲਿਆ। ਸੰਨ 1990 ਬਲਾਚੌਰ ਦੇ ਨਜ਼ਦੀਕ ਕਾਠਗੜ੍ਹ ਤੋਂ ਬਤੌਰ  ਕਾਨੂੰਗੋ ਮਾਲ ਵਿਭਾਗ ਵਿੱਚ ਆਪਣੀ ਸਰਵਿਸ ਦੀ ਸ਼ੁਰੂਆਤ ਕੀਤੀ ਅਤੇ 1998 ਵਿੱਚ ਤਰੱਕੀ ਹੋ ਕੇ ਨਾਇਬ ਤਹਿਸੀਲਦਾਰ ਬਣੇ ਤੇ ਪਹਿਲੀ ਵਾਰ ਪੱਟੀ ਵਿਖੇ ਨਾਇਬ ਤਹਿਸੀਲਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

Advertisements

ਫਿਰ ਤਰੱਕੀ ਉਪਰੰਤ 30 ਨਵੰਬਰ 2022 ਨੂੰ ਤਹਿਸੀਲਦਾਰ ਬਣੇ ਤੇ ਬੰਗਾ ਵਿਖੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆ। ਉਹਨਾਂ ਹੁਸ਼ਿਆਰਪੁਰ ਤਹਿਸੀਲਦਾਰ ਦਾ ਚਾਰਜ ਲੈਣ ਉਪਰੰਤ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮਹਿਕਮਾ ਮਾਲ ਦੇ ਕੰਮਾਂ ਲਈ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੈਡਿੰਗ ਇੰਤਕਾਲਾ ਤੇ ਕੋਰਟ ਕੇਸਾਂ ਦੇ ਨਿਪਟਾਰੇ ਲਈ ਹੋਰ ਤੇਜ਼ੀ ਲਿਆਂਦੀ ਜਾਵੇਗੀ। ਸੀਨੀਅਰ ਸਿਟੀਜਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।  

LEAVE A REPLY

Please enter your comment!
Please enter your name here