ਮੇਰੀ ਭਾਂਜੀ ਸਿਮਰਨ ਤੇ ਉਸਦੀ ਭੈਣ ਵਰਖਾ ਨੂੰ ਇੰਨਸਾਫ ਦਵਾਇਆ ਜਾਵੇ: ਜਸਬੀਰ ਕੌਰ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ: ਦਹੇਜ ਲਈ ਵਿਆਹੁੁਤਾ ਨਾਲ ਕੁੱਟਮਾਰ ਕਰਨ, ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਪ੍ਰੈਸ ਕਾਨਫਰੈਂਸ ਕਰਕੇ ਆਰੋਪੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰੈਸ ਕਾਨਫਰੈਂਸ ਨੂੰ ਸਬੋਧਨ ਕਰਦੇ ਹੋਏ ਪੀੜਿਤ ਲੜਕੀ ਦੀ ਮਾਮੀ ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਭਾਂਜੀ ਸਿਮਰਨ ਕੋਰ ਦੀ ਸ਼ਾਦੀ ਕਰੀਬ ਫਾਈ ਸਾਲ ਪਹਿਲਾ ਪਿੰਡ ਕਾਲਰੂ ਮਸੀਤਾ ਦੇ ਰਹਿਣ ਵਾਲੇ ਗੁਰਪ੍ਰੀਤ ਸਾਬੀ ਨਾਲ ਹੋਈ ਸੀ। ਇਹ ਕਿ ਸ਼ਾਦੀ ਦੇ ਕੁਝ ਸਮੇਂ ਬਾਅਦ ਹੀ ਲੜਕੇ ਦੇ ਪਰਿਵਾਰ ਵੱਲੋ ਦਾਜ ਦੀ ਖਾਤਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸਤੋਂ ਬਾਅਦ ਲੜਕੀ ਦਾ ਘਰ ਵਸਾਉਣ ਦੀ ਖਾਤਰ 2 ਵਾਰ ਦਾਜ ਦੀ ਮੰਗ ਪੁਰੀ ਕੀਤੀ। ਕੁਝ ਸਮਾਂ ਤਾਂ ਠੀਕ ਚਲਦਾ ਰਿਹਾ, ਪਰ ਫਿਰ ਲੜਕੇ ਪਰਿਵਾਰ ਵੱਲੋ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਡ ਦਿੱਤਾ।

Advertisements

ਇਹ ਕਿ ਕਰੀਬ 1 ਮਹੀਨੇ ਤੋਂ ਆਪਣੀ ਪੇਕੇ ਪਰਿਵਾਰ ਰਹਿ ਰਹੀ ਸੀ। ਇਹ ਕਿ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ 17 ਜੁਲਾਈ ਨੂੰ ਸਿਮਰਨ ਕੌਰ ਨੂੰ ਐਸ.ਐਸ.ਪੀ. ਕਪੂਰਥਲਾ ਦੇ ਸਾਹਮਣੇ ਪੇਸ਼ ਕੀਤੀ ਗਿਆ। ਮਿਤੀ 19 ਜੁਲਾਈ ਨੂੰ ਸਾਨੂੰ ਪਤਾ ਲੱਗਾ ਕਿ ਗੁਰਪ੍ਰੀਤ ਸਾਬੀ ਨੇ ਸੁਸਾਈਡ ਕਰ ਲਈ ਗਏ ਅਤੇ ਉਸਦੇ ਪਰਿਵਾਰ ਵੱਲੋ ਝੂਠਾ ਮਾਮਲਾ ਬਣਾਕੇ ਮੇਰੀ ਭਾਂਜੀ ਸਿਮਰਨ ਕੌਰ ਤੇ ਵਰਖਾ ਨੂੰ ਫਸਾ ਦਿੱਤਾ ਅਤੇ ਉਕਤ ਮਾਮਲੇ ਵਿੱਚ ਬਿਨ੍ਹਾ ਕੋਈ ਇੰਨਕੁਆਰੀ ਦੇ ਪੁਲਿਸ ਵੱਲੋ ਸਿਮਰਨ ਕੌਰ ਅਤੇ ਵਰਖਾ ਨੂੰ ਗਿਰਫਤਾਰ ਕਰ ਲਿਆ, ਜੋ ਕਿ ਸਰਾਸਰ ਗੱਲਤ ਹੈ।

ਇੱਥੇ ਹੀ ਦਸਣਯੋਗ ਹੈ ਕਿ ਕਰੀਬ 1 ਮਹੀਨੇ ਤੋਂ ਮੇਰੀ ਭਾਂਜੀ ਸਿਮਰਨ ਕੌਰ ਆਪਣੇ ਪੇਕੇ ਪਰਿਵਾਰ ਰਹਿ ਰਹੀ ਸੀ। ਇਹ ਕਿ ਮ੍ਰਿਤਕ ਗੁਰਪ੍ਰੀਤ ਸਾਬੀ ਨਸ਼ੇ ਦਾ ਆਦਿ ਸੀ। ਉਸਦੀ ਮੌਤ ‘ਚ ਮੇਰੀ ਭਾਂਜੀ ਸਿਮਰਨ ਕੌਰ ਅਤੇ ਉਸਦੀ ਭੈਣ ਵਰਖਾ ਦੀ ਕੋਈ ਭੁਮਿਕਾ ਨਹੀਂ ਹੈ। ਕੇਵਲ ਰੰਜਿਸ਼ ਦੇ ਤਹਿਤ ਇਨ੍ਹਾਂ ਨੂੰ ਗਿਰਫਤਾਰ ਕਰਵਾਇਆ ਗਿਆ ਹੈ। ਪੀੜਿਤ ਪਰਿਵਾਰ ਨੇ ਐਸ.ਐਸ.ਪੀ. ਕਪੂਰਥਲਾ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਮੇਰੀ ਭਾਂਜੀ ਸਿਮਰਨ ਕੌਰ ਤੇ ਉਸਦੀ ਭੈਣ ਵਰਖਾ ਨੂੰ ਇੰਨਸਾਫ ਦਵਾਇਆ ਜਾਵੇ। ਇਸ ਮੌਕੇ ਤੇ ਸੰਨੀ, ਕਮਲ, ਜਸਬੀਰ ਕੌਰ, ਨਛੱਤਰ ਸਿੰਘ, ਪਿਆਰੀ, ਕਸ਼ਮੀਰ ਸਿੰਘ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here