ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਲੁਧਿਆਣਾ ਵਿਖੇ ਹੋਈ ਤਿਮਾਹੀ ਮੀਟਿੰਗ 

ਹੁਸਿ਼ਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਤਿਮਾਹੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੰਜਾਬ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਜਿਲ੍ਹਾ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ‘ਚ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਦਸਿਅ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਦੇ ਵੱਖ ਵੱਖ ਜਿਲਿ੍ਆ ਦੇ ਕੁੱਝ ਪੈਨਸ਼ਰ ਸਾਥੀ ਸਦੀਵੀ ਵਿਛੋੜਾ ਦੇ ਗਏ ਜਿੰਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

Advertisements

ਉਪਰੰਤ ਪਿਛਲੀ ਮੀਟਿੰਗ ਵਿੱਚ ਲਏ ਫੈਸਲਿਆ ਦੇ ਕੰਮਾਂ ਦਾ ਰੀਵਿਊ ਕਰਦਿਆਂ ਦੇ ਸਬੰਧ ਵਿਚ ਵਿਸਥਾਰ ਸਹਿਤ ਚਾਨਣਾ ਪਾਇਆ।  ਉਪਰੰਤ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਰਕਾਰ ਵੱਲੋਂ ਜੱਥੇਬੰਦੀ ਨਾਲ ਗਲਬਾਤ ਕਰਕੇ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਲਮਟੋਲ ਦੀ ਅਪਣਾਈ ਜਾ ਰਹੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਜੱਥੇਬੰਦੀ ਵਲੋਂ ਕੀਤੀਆਂ ਜਥੇਬੰਦਕ ਕਾਰਵਾਈ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਨਫੈਡਰੇਸ਼ਨ ਦੀ ਨਵੀਂ ਮੈਂਬਰਸ਼ਿਪ ਤੇ ਤਸੱਲੀ ਪ੍ਰਗਟ ਕੀਤੀ ਅਤੇ ਆਏ ਹੋਏ ਆਗੂਆਂ ਨੂੰ ਵੱਧ ਤੋਂ ਵੱਧ ਹੋਰ ਮੈਂਬਰਸ਼ਿਪ ਕਰਨ ਦੀ ਅਪੀਲ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮਾਨ ਸਰਕਾਰ ਵੱਲੋਂ ਚੋਣਾਂ ਸਮੇਂ ਮੁਲਾਜ਼ਮਾਂ/ਪੈਨਸ਼ਨਰਾਂਂ ਨਾਲ ਕੀਤੇ ਕਿਸੇ ਵੀ ਵਾਧੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਇਆ। ਬੁਲਾਰਿਆਂ ਨੇ ਕਿਹਾ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਸਹਿਯੋਗ ਕਰਕੇ ਵੱਡੇ ਬਹੁਮੱਤ ਨਾਲ ਹੀ ਆਮ ਆਦਮੀ ਪਾਰਟੀ ਜਿੱਤ ਸੰਭਵ ਹੋਈ ਸੀ।

ਉਨ੍ਹਾਂ  6ਵੇਂ ਪੇ-ਕਮਿਸ਼ਨ ਵਿੱਚ ਸੋਧਾਂ ਕਰਕੇ 2.59 ਦਾ ਗੁਣਾਂਕ ਲਾਗੂ ਕਰਨ, 1-1-2016 ਤੋਂ 30-6-2021 ਤੱਕ ਦਾ ਬਕਾਇਆ ਕੋਰਟ ਦੇ ਪਹਿਲੇ ਫ਼ੈਸਲੇ ਅਨੁਸਾਰ ਪੈਨਸ਼ਰਾਂ ਨੂੰ ਯਕਮੁਸ਼ਤ ਜਾਰੀ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ ਬਹਾਲ ਕੀਤੀ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਵੱਖ-ਵੱਖ ਚਾਰ ਮਤੇ ਪਾਸ ਕੀਤੇ ਗਏ।  ਪਹਿਲੇ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪ੍ਰਤੀ ਟਾਲ ਮਟੋਲ ਤੇ ਡੰਗ ਟਪਾਓ ਨੀਤੀ ਦੀ ਸਖ਼ਤ ਨਿਖੇਧੀ ਕੀਤੀ ਗਈ, ਦੂਸਰੇ ਮਤੇ ਰਾਹੀਂ ਪੰਜਾਬ ਦੇ ਮੁਲਾਜ਼ਮਾਂ ਤੇ ਲਾਉਣ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਐਕਟ ਨੂੰ ਵਾਪਸ ਲੈਣ ਦੀ ਪੁਰਜ਼ੋਰ ਅਪੀਲ ਕੀਤੀ, ਤੀਸਰੇ ਮੱਤੇ ਰਾਹੀਂ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਜਲਦੀ ਨਾ ਦੇਣ ਦੀ ਨਿਖੇਧੀ ਕੀਤੀ ਤੇ ਮੁਆਵਜ਼ਾ ਛੇਤੀ ਦੇਣ ਦੀ ਅਪੀਲ ਕੀਤੀ।

ਚੌਥੇ ਮਤੇ ਰਾਹੀਂ ਮਨੀਪੁਰ ਤੇ ਨੂੰਹ (ਹਰਿਆਣਾ) ਵਿੱਚ ਫਿਰਕਾਪ੍ਰਸਤ ਘਟਨਾਵਾਂ ਦੀ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਲੋਕਾਂ ਅਤੇ ਔਰਤਾਂ ਨੂੰ ਸਮੇਂ ਸਿਰ ਲੋੜੀਂਦੀ ਸੁਰੱਖਿਆ ਨਾ ਦੇਣ ਲਈ ਢੁੱਕਦੇ ਕਦਮ ਨਾ ਚੁੱਕਣ ਦੀ ਘੋਰ ਨਿੰਦਾ ਕੀਤੀ। ਇਸ ਮੌਕੇ ਮਦਨ ਗੋਪਾਲ ਸ਼ਰਮਾ ਅੰਮ੍ਰਿਤਸਰ, ਬਖ਼ਸ਼ੀਸ਼ ਸਿੰਘ ਬਰਨਾਲਾ, ਡਾ: ਸੁਖਦੇਵ ਸਿੰਘ ਢਿਲੋਂ ਹੁਸ਼ਿਆਰਪੁਰ, ਕਰਮਵੀਰ ਸ਼ਰਮਾ ਮੁਕਤਸਰ, ਗੁਰਦੀਪ ਸਿੰਘ ਵਾਲੀਆ ਪਟਿਆਲਾ, ਸੁਖਦੇਵ ਸਿੰਘ ਪੰਨੂੰ ਅੰਮ੍ਰਿਤਸਰ, ਸੋਮਲਾਲ ਨਵਾਂਸ਼ਹਿਰ, ਟੋਪਾ ਰਾਮ ਫਾਜ਼ਿਲਕਾ, ਕ੍ਰਿਸ਼ਨ ਚੰਦ ਜਾਗੋਵਾਲੀਆ ਫਿਰੋਜ਼ਪੁਰ, ਆਰ. ਐਲ. ਪਾਂਧੀ ਸੰਗਰੂਰ, ਸੁਰਿੰਦਰ ਸਿੰਘ ਔਲਖ ਗੁਰਦਾਸਪੁਰ, ਜਗਤਾਰ ਸਿੰਘ ਆਸਲ ਪੱਟੀ, ਸੁੱਖਵਿੰਦਰ ਸਿੰਘ ਢਿੱਲੋਂ ਬਠਿੰਡਾ, ਅਜੈਬ ਸਿੰਘ ਮਾਨਸਾ, ਦਰਸ਼ਨ ਲਾਲ ਟਟਿਆਲ ਪਠਾਨਕੋਟ, ਕੁਲਦੀਪ ਸਿੰਘ ਫਗਵਾੜਾ, ਹਰਮੇਸ਼ ਲਾਲ ਜਲੰਧਰ, ਅਤੇ ਪ੍ਰੇਮ ਚੰਦ ਅਗਰਵਾਲ ਸੁਨਾਮ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here