30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਮਿਲੇਗੀ 10 ਫੀਸਦੀ ਛੋਟ: ਕੋਮਲ ਮਿੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਦੱਸਿਆ ਕਿ ਸਰਕਾਰ ਨੇ ਆਮ ਜਨਤਾ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਕਿ ਜਿਹੜੇ ਵਿਅਕਤੀਆਂ ਵਲੋਂ ਮਿਤੀ 31 ਮਾਰਚ 2023 ਤੱਕ ਦਾ ਬਣਦਾ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾਂ ਨਹੀਂ ਕਰਵਾਇਆ, ਜੇਕਰ ਉਹ ਮਿਤੀ 31 ਦਸੰਬਰ 2023 ਤੱਕ ਇਹ ਟੈਕਸ ਯਕਮੁਸ਼ਤ ਨਗਰ ਨਿਗਮ ਵਿਖੇ ਜਮ੍ਹਾਂ ਕਰਵਾਉਂਦੇ ਹਨ ਤਾਂ ਇਸ ’ਤੇ ਲੱਗੇ ਜ਼ੁਰਮਾਨੇ ਅਤੇ ਵਿਆਜ਼ ਦੀ ਅਦਾਇਗੀ ਦੀ ਮੁਆਫੀ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚਾਲੂ ਸਾਲ ਦਾ ਬਣਦਾ ਪ੍ਰਾਪਰਟੀ ਟੈਕਸ ਜੇਕਰ ਮਿਤੀ 30 ਸਤੰਬਰ 2023 ਤੱਕ ਯਕਮੁਸ਼ਤ ਜਮ੍ਹਾਂ ਕਰਵਾਇਆ ਜਾਂਦਾ ਹੈ ਤਾਂ ਇਸ ਬਣਦੇ ਟੈਕਸ ਵਿਚ ਵੀ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ।

Advertisements

ਉਨ੍ਹਾਂ ਦੱਸਿਆ ਕਿ ਮਿਤੀ 31 ਦਸੰਬਰ 2023 ਤੋਂ ਬਾਅਦ ਮਿਤੀ 31 ਮਾਰਚ 2024 ਤੱਕ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਯਕਮੁਸ਼ਤ ਜਮ੍ਹਾਂ ਕਰਵਾਉਣ ਵਾਲੇ ਟੈਕਸਦਾਤਾ ਨੂੰ ਲੱਗੇ ਵਿਆਜ਼ ਅਤੇ ਜ਼ੁਰਮਾਨੇ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਮਿਤੀ 31 ਮਾਰਚ 2024 ਤੋਂ ਬਾਅਦ ਬਣਦੇ ਟੈਕਸ ਦੀ ਵਸੂਲੀ ਡਿਫਾਲਟਰਾਂ ਤੋਂ ਸਮੇਤ ਜ਼ੁਰਮਾਨੇ ਅਤੇ ਵਿਆਜ਼ ਵਸੂਲੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਦਿੱਤੀ ਇਸ ਸੁਨਹਿਰੀ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

ਇਸ ਸਕੀਮ ਦਾ ਲਾਭ ਲੈਣ ਸਬੰਧੀ ਪਬਲਿਕ ਦੇ ਭਾਰੀ ਉਤਸ਼ਾਹ ਨੂੰ ਦੇਖਦਿਆ ਹੋਇਆ ਨਗਰ ਨਿਗਮ ਵਲੋਂ ਸਤੰਬਰ ਮਹੀਨੇ ਦੇ ਹਰੇਕ ਸਨਿੱਚਰਵਾਰ ਅਤੇ ਐਤਵਾਰ ਸਮਾਂ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਕਾਊਂਟਰ ਖੁੱਲੇ੍ਹ ਰੱਖੇ ਗਏ ਹਨ ਅਤੇ ਕੋਈ ਵੀ ਵਿਅਕਤੀ ਨਗਰ ਨਿਗਮ ਦੀ ਵੈਬਸਾਈਟ www.mchoshiarpur.in/  ’ਤੇ ਵਿਜ਼ਿਟ ਕਰਕੇ ਆਨਲਾਈਨ ਵੀ ਬਣਦਾ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਊਂਟਰ ’ਤੇ ਟੈਕਸ ਜਮ੍ਹਾਂ ਕਰਵਾਉਣ ਸਮੇਂ ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਯੂ.ਆਈ.ਡੀ ਨੰਬਰ ਪਲੇਟ ਦਾ ਵੇਰਵਾ ਲਾਜ਼ਮੀ ਤੌਰ ’ਤੇ ਸਬੰਧਤ ਕਰਮਚਾਰੀ ਨੂੰ ਦਿੱਤਾ ਜਾਵੇ।

LEAVE A REPLY

Please enter your comment!
Please enter your name here