ਮੋਹਾਲੀ ‘ਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਏਜੰਟ ਨੂੰ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ

ਮੋਹਾਲੀ (ਦ ਸਟੈਲਰ ਨਿਊਜ਼), ਪਲਕ। ਮੋਹਾਲੀ ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼ ਕੀਤਾ ਹੈ। ਜਿਸ ਦੀ ਪਹਿਚਾਣ ਸਰਬਜੀਤ ਸਿੰਘ ਸੰਧੂ ਵਜੋਂ ਹੋਈ ਹੈ। ਜੋ ਕਿ ਰੌਹਬਦਾਰ ਅਹੁਦਿਆਂ ਦੇ ਲਗਜ਼ਰੀ ਗੱਡੀਆਂ ਤੇ ਗਨਮੈਨਾਂ ਤੇ ਪ੍ਰਭਾਵ ਰਾਹੀਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ।

Advertisements

ਗ੍ਰਿਫ਼ਤਾਰੀ ਦੌਰਾਨ ਐਸਐਸਪੀ ਨੇ ਦੱਸਿਆ ਕਿ ਉਕਤ ਮੁਲਜ਼ਮ ਵੱਲੋਂ ਹੁਣ ਤੱਕ ਕਰੀਬ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ ਤੇ ਇਸ ਤੇ ਪਹਿਲਾਂ ਹੀ ਪੰਜ ਮੁਕੱਦਮੇ ਵੱਖ-ਵੱਖ ਥਾਵਾਂ ਤੇ ਦਰਜ ਹਨ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਤੋਂ ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਤੋਂ ਭਾਰੀ ਮਾਤਰਾ ਵਿੱਚ ਪਾਸਟਪੋਰਟ, ਵੱਖ-ਵੱਖ ਵਿਭਾਗਾਂ ਦੇ ਫਰਜ਼ੀ ਸਨਾਖਤੀ ਕਾਰਡ, ਗੱਡੀਆਂ ਉੱਤੇ ਲੱਗੇ ਪੁਲਿਸ ਪਾਇਲਟ ਤੇ ਫਰਜ਼ੀ ਸਟਿੱਕਰ ਲਾਲ ਬੱਤੀਆਂ ਅਤੇ ਹਥਿਆਰ ਬਰਾਮਦ ਹੋਏ ਹਨ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਬਜੀਤ ਸੰਧੂ ਕੁਰਾਲੀ ਤੋਂ ਖਰੜ ਆ ਰਿਹਾ ਹੈ। ਉਸ ਖਿਲਾਫ ਪੰਜਾਬ ਵਿੱਚ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਹਨ। ਸੂਚਨਾ ਮਿਲਣ ਤੇ ਪੁਲਿਸ ਨੇ ਚੈਂਕਿੰਗ ਕਰਨੀ ਸ਼ੁਰੂ ਕਰ  ਦਿੱਤੀ। ਇਸ ਦੌਰਾਨ ਇਕ ਫਾਰਚੂਨਰ ਅਤੇ ਦੋ ਐਂਡੇਵਰ ਕਾਰਾਂ ਨੂੰ ਰੋਕ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।

LEAVE A REPLY

Please enter your comment!
Please enter your name here