ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੀ ਅਰਪਿਤ ਤੇ ਸਾਨਵੀ ਸ਼ਰਮਾ ਦਾ ਨਾਮ ਗਣਤੰਤਰ ਦਿਵਸ ਪਰੇਡ ਦੇ ਚੋਣ ਕੈਂਪਾ ਲਈ ਚੁਣਿਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੀ ਅਰਪਿਤ ਕੌਰ ਅਤੇ ਸਾਨਵੀ ਸ਼ਰਮਾ ,ਜਮਾਤ ਨੌਂਵੀ ਦੀਆਂ ਵਿਦਿਆਰਥਣਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਗਣਤੰਤਰ ਦਿਵਸ ਪਰੇਡ ਚੋਣ ਕੈਂਪਾਂ ਲਈ ਆਪਣਾ ਸਥਾਨ ਜਲੰਧਰ ਟੀਮ ਦੇ ਵਿੱਚ ਪੱਕਾ ਕੀਤਾ।ਇਸ ਮੌਕੇ ਏ.ਐਨ.ਓ. ਸਰਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਡੈਬਿਟ ਕਾਲਜ ਜਲੰਧਰ ਵਿੱਚ ਚੱਲ ਰਹੇ ਕੈਂਪ ਵਿੱਚ ਇਹਨਾਂ ਦੋਨਾਂ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਜਿੱਥੇ ਅਰਪਿਤ ਕੌਰ ਦੀ ਚੋਣ ਬੈਸਟ ਕੈਡੇਟ ਵਜੋਂ ਕੀਤੀ ਗਈ ਉੱਥੇ ਹੀ ਸਾਨਵੀ ਸ਼ਰਮਾ ਨੂੰ ਆਰ.ਡੀ.ਸੀ ਲਈ ਜਲੰਧਰ ਗਰੁੱਪ ਦੀ ਟੀਮ ਲਈ ਚੁਣਿਆ ਗਿਆ।

Advertisements

ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਜਲੰਧਰ,ਹੁਸ਼ਿਆਰਪੁਰ,ਕਪੂਰਥਲਾ ਅਤੇ ਫਗਵਾੜੇ ਦੇ ਐਨ.ਸੀ.ਸੀ. ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਹਨਾਂ ਵਿੱਚ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਇਹਨਾਂ ਦੋ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣਾ ਨਾਂ ਜਲੰਧਰ ਗਰੁੱਪ ਦੀ ਟੀਮ ਦੇ ਵਿੱਚ ਪੱਕਾ ਕੀਤਾ ਅਤੇ ਆਉਣ ਵਾਲੇ ਕੈਂਪਾਂ ਦੇ ਲਈ ਉਹਨਾਂ ਨੂੰ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਦੋਨੋਂ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਅਗਲੇਰੇ ਕੈਂਪਾਂ ਵਾਸਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੇ ਬੱਚਿਆਂ ਦਾ ਹੌਂਸਲਾ ਵਧਾਇਆ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਜੀ ਅਤੇ ਸੀ.ਈ.ਓ ਰਾਘਵ ਵਾਸਲ ਜੀ ਨੇ ਦੋਨਾਂ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਉਣ ਵਾਲੇ ਕੈਂਪਾਂ ਦੇ ਲਈ ਉਹਨਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here