ਅੰਗਹੀਣਤਾ ਭੱਤਾ ਵਧਾ ਕੇ ਘੱਟੋ-ਘੱਟ 2000 ਰੁਪਏ ਮਹੀਨਾ ਕਰਨ ਦੀ ਮੰਗ: ਡਿਸਏਬਲਿਡ ਸੁਸਾਇਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਅੰਗਹੀਣਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਡਿਸਏਬਲਿਡ ਪਰਸਨਜ਼ ਵੈਲਫੇਅਰ ਸੁਸਾਇਟੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ।

Advertisements

ਇਸ ਮੌਕੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਸਰਕਾਰ ਵਲੋਂ ਮਿਲਦੀਆਂ ਵੱਖ-ਵੱਖ ਸਹੂਲਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ‘ਅੰਗਹੀਣ ਬੈਕਲਾਗ’  ਨੂੰ ਭਰਨ ਲਈ ਪ੍ਰਕਾਸ਼ਿਤ ਕੀਤੀ ਗਈਆਂ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋੜਬੰਦ ਅੰਗਹੀਣਾਂ ਦੇ ਪ੍ਰਕਾਸ਼ਿਤ ਅਸਾਮੀਆਂ ਲਈ ਫਾਰਮ ਭਰੇ ਗਏ।

ਇਸ ਅਵਸਰ ਤੇ ਅੰਗਹੀਣਾਂ ਨੂੰ ਵਿਲੱਖਣ ਅੰਗਹੀਣਤਾ ਪਹਿਚਾਣ ਪੱਤਰ (ਯੂ.ਡੀ.ਆਈ.ਡੀ. ਕਾਰਡ ) ਦੇ ਫਾਇਦੇ ਬਾਰੇ ਦੱਸਿਆ ਗਿਆ ਅਤੇ ਇਸ ਕਾਰਡ ਨੂੰ ਬਣਾਉਣ ਦੀ ਪ੍ਰੀਕ੍ਰਿਆ ਬਾਰੇ ਦੱਸਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੰਗਹੀਣਾਂ ਨੂੰ ਮਿਲਦੀ ਅੰਗਹੀਣਤਾ ਪੈਨਸ਼ਨ 750 ਰੁਪਏ ਮੌਜੂਦਾ ਮਹਿੰਗਾਈ ਦੇ ਸਮੇਂ ਵਿੱਚ ਬਹੁਤ ਘੱਟ ਹੈ, ਜਿਸ ਨਾਲ ਅੰਗਹੀਣਾਂ ਦਾ ਇਸ ਪੈਨਸ਼ਨਲ ਨਾਲ ਗੁਜਾਰਾ ਕਰਨਾ ਬਹੁਤ ਔਖਾ ਹੈ। ਅੰਗਹੀਣਾਂ ਦੁਆਰਾ ਕਿਸੇ ਕੰਮ ਨੂੰ ਕਰਨ ਲਈ ਵਧੇਰੇ ਖਰਚਾ ਹੁੰਦਾ ਹੈ

ਪੰਜਾਬ ਸਰਕਾਰ ਨੂੰ ਅੰਗਹੀਣਤਾ ਵਧਾ ਕੇ ਘੱਟੋ-ਘੱਟ 2000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ। ਉਹਨਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਅੰਗਹੀਣਾਂ ਈ-ਟਿਕਟ ਬਣਾਉਣ ਦੀ ਸਹੂਲਤ ਨੇੜੇ ਦੇ ਰੇਲਵੇ ਸਟੇਸ਼ਨ ਤੋਂ ਬਣਾਉਣ ਦੀ ਸਹੂਲਤ ਦਿੱਤੀ ਜਾਵੇ। ਇਸ ਮੀਟਿੰਗ ਵਿੱਚ ਐਸ.ਡੀ.ਓ ਸਿਮਰਦੀਪ ਸਿੰਘ, ਲੈਕਚਰਾਰ ਗਿਆਨ ਸਿੰਘ ਕੈਸ਼ੀਅਰ, ਪਵਨ ਕੁਮਾਰ, ਜਤਿੰਦਰ ਸਿੰਘ, ਰਾਜ ਕੁਮਾਰ, ਕੁਲਵਿੰਦਰ ਸਿੰਘ, ਮੱਖਣ ਸਿੰਘ, ਚਰਨ ਸਿੰਘ ਰਵਿੰਦਰ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here