ਸਰਕਾਰੀ ਸਕੂਲ ਰੇਲਵੇ ਮੰਡੀ ਵਿਖੇ ਕਰਵਾਏ ਗਏ ਪੇਂਟਿੰਗ ਅਤੇ ਲੇਖ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਜੀਲੈਂਸ ਜਾਗਰੂਕਤਾ ਹਫਤਾ 2023 ਮਨਾਉਂਦੇ ਹੋਏ ਵਿਜੀਲੈਂਸ ਵਿਭਾਗ ਬੀਐਸਐਨਐਲ ਹੁਸ਼ਿਆਰਪੁਰ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਪ੍ਰਤੀਯੋਗਿਤਾ ਵਿੱਚ ਬੀਐਸਐਨਐਲ ਵਿਭਾਗ ਵੱਲੋਂ ਸਿਮਰਜੀਤ ਸਿੰਘ ਥਿਆੜਾ ਵਿਜੀਲੈਂਸ ਅਫਸਰ ਅਮਿਤ ਗੁਪਤਾ ਜੇਏਓ ਅਤੇ ਅਮਿਤ ਭੱਲਾ ਜੇਟੀਓ ਨੇ ਵਿਸ਼ੇਸ਼ ਹਾਜਰੀ ਲਗਵਾਈ l ਮੁਕਾਬਲੇ ਸਕੂਲ ਦੇ ਬੱਚਿਆਂ ਵਿੱਚ ਭਰਿਸ਼ਟਾਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ l

Advertisements

ਇਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਤਰਨਪ੍ਰੀਤ ਕੌਰ ਏਸੀਟੀ ਨੀਰੂ ਸੁਮਰਾ ਅਤੇ ਸਾਕਸ਼ੀ ਬਾਲਾ ਨੇ ਵਿਸ਼ੇਸ਼ ਯੋਗਦਾਨ ਪਾਇਆ l ਵਿਦਿਆਰਥੀਆਂ ਨੂੰ ਆਏ ਗਏ ਨੁਮਾਇੰਦਿਆਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ l ਉਹਨਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਮੈਡਮ ਅਤੇ ਸਟਾਫ ਦਾ ਪ੍ਰਤੀ ਯੋਗਿਤਾ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ

LEAVE A REPLY

Please enter your comment!
Please enter your name here