ਪਿੰਡ ਚਾਈਆ ਵਿਖੇ ਸ੍ਰੀ ਗੋਬਿੰਦ ਗੋਧਾਮ ਵਿਖੇ ਮਨਾਈ ਗਈ ਗੋਪਾਲ ਅਸ਼ਟਮੀ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਸ਼ਿਵ ਸ਼ਕਤੀ ਮੰਦਰ ਟਰੱਸਟ ਵੱਲੋਂ ਪਿੰਡ ਚਾਈਆ, ਤ੍ਰਿਮੋ ਰੋਡ ਗੁਰਦਾਸਪੁਰ ਵਿਖੇ ਗੋਬਿੰਦ ਗੋਧਾਮ (ਗੋਸ਼ਾਲਾ) ਵਿਖੇ ਗੋਪਾਲ ਅਸ਼ਟਮੀ ਪੂਰੀ ਸ਼ਰਧਾ ਮਨਾਈ ਗਈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ।

Advertisements

ਗਊ ਭਲਾਈ ਕੈਂਪ ਦਾ ਉਦਘਾਟਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਗੋਪਾਲ ਅਸ਼ਟਮੀ ਦਾ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਗਊਧੰਨ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਉਹ ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਦੀ ਤਰੱਕੀ ਲਈ ਹਰ ਤਰਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਨ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਾਲਣ ਵਿਭਾਗ ਦੀ ਟੀਮ ਹਮੇਸ਼ਾਂ ਹੀ ਗਊ ਸੇਵਾ ਲਈ ਤਿਆਰ ਰਹਿੰਦੀ ਹੈ ਅਤੇ ਬਿਮਾਰ ਤੇ ਕਮਜ਼ੋਰ ਪਸੂਆਂ ਦਾ ਇਲਾਜ਼ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਅਤੇ ਕਰਮਚਾਰੀ ਇਸ ਗਊਸ਼ਾਲਾ ਵਿੱਚ ਸਮੇਂ ਸਿਰ ਕਰਦੇ ਹਨ। ਇਸ ਮੌਕੇ ‘ਤੇ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਦਿੱਤੀਆਂ 25000 ਰੁਪਏ ਦੀਆਂ  ਦਵਾਈਆਂ ਜਿਸ ਵਿੱਚ ਐਂਟੀਬਾਇੳਟਿਕ, ਮਿਨਰਲ ਮਿਕਚਰ, ਸਪਲੀਮੈਂਟ, ਪੇਨ ਕਿੱਲਰ ਆਦਿ ਗਊਸ਼ਾਲਾ ਨੂੰ ਵੰਡੇ ਗਏ।  

ਇਸ ਮੌਕੇ ਰਰਜਨੀਸ਼ ਮਹਾਜਨ, ਰੁਦਰ ਸ਼ਰਮਾਂ, ਪਰਤਾਪ ਸਿੰਘ, ਸੰਦੀਪ ਸ਼ਰਮਾਂ, ਪਰਸ਼ੋਤਮ ਸ਼ਰਮਾਂ, ਸ਼ਾਮ ਲਾਲ ਸ਼ਰਮਾਂ, ਸੁਨੀਲ ਮਹਾਜਨ (ਲਾਲ ਜੀ), ਡਾ. ਨੀਲਮ, ਇੰਸਪੈਕਟਰ ਸਿਮਰਨ ਪਾਲ ਸਿੰਘ, ਅਮਰਬੀਰ ਸਿੰਘ, ਬਲਬੀਰ ਸਿੰਘ, ਬਲਦੇਵ ਸਿੰਘ ਸਰਪੰਚ ਪਿੰਡ ਚਾਈਆ, ਸੁਧੀਰ ਮਹਾਜਨ ਸਾਬਕਾ ਐੱਮ.ਸੀ, ਕੇਸ਼ੋ ਬਹਿਲ ਸਾਬਕਾ ਚੇਅਰਮੈਨ ਬਲਾਕ ਸੰਮਤੀ, ਕੁਲਦੀਪ ਸ਼ਰਮਾਂ, ਵਿਜੈ ਸ਼ਰਮਾਂ, ਰਣਬੀਰ ਸ਼ਰਮਾਂ, ਬਰਿਜ ਭੂਸ਼ਨ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।

LEAVE A REPLY

Please enter your comment!
Please enter your name here