ਮੁਹੱਲਾ ਰਹੀਮਪੁਰ ਦੇ ਸੰਤ ਸੰਮੇਲਨ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਵਿਖੇ ਹੋਈਆਂ ਨਤਮਸਤਕ ਸੰਗਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਤ ਸੰਮੇਲਨ ਪ੍ਰਬੰਧਕ ਕਮੇਟੀ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ ਵੱਲੋਂ ਮਹਾਨ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ-ਫਗਵਾੜਾ ਰੋਡ ਵਿਖੇ 14 ਦਸੰਬਰ ਦਿਨ ਵੀਰਵਾਰ ਨੂੰ ਸਮੂਹ ਹੁਸ਼ਿਆਰਪੁਰ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਇਸ ਸੰਤ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਤੋਂ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ108 ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾ ਵਾਲਿਆਂ ਨੇ ਵੀ ਇਸ ਸੰਤ ਸੰਮੇਲਨ ਵਿੱਚ ਹਾਜਰੀ ਭਰੀ ਅਤੇ ਆਈਆਂ ਹੋਈਆਂ ਸੰਗਤਾਂ ਤੋਂ ਇਲਾਵਾ ਰਾਜੀਵ ਸਾਂਈ ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲ ਕੰਠ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਅਵਿਨਾਸ਼ ਰਾਏ ਖੰਨਾ,ਐਮ ਐਲ ਏ ਡਾਕਟਰ ਰਾਜ ਕੁਮਾਰ, ਵਿਜੇ ਸਾਂਪਲਾ ਸਾਬਕਾ ਐਮ ਪੀ ਅਤੇ ਠੇਕੇਦਾਰ ਭਗਵਾਨ ਦਾਸ ਨੇ ਵੀ ਸੰਤਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

Advertisements

ਪੂਰੇ ਪੁਖਤਾ ਪ੍ਰਬੰਧਾਂ ਨਾਲ ਅਤੇ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਸਦਕਾ ਇਹ ਸੰਤ ਸੁਮੇਲਨ ਨੇਪਰੇ ਚਾੜਨ ਤੋਂ ਬਾਅਦ ਪ੍ਰਧਾਨ ਲੱਕੀ ਚੰਦਨ, ਹਰਵਿੰਦਰ ਹੀਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਬਲਵਿੰਦਰ ਬਿੰਦੀ ਐਮਸੀ ਮੁਹੱਲਾ ਰਹੀਮਪੁਰ ਅਤੇ ਫਾਈਨਾਂਸ ਕਮੇਟੀ ਚੇਅਰਮੈਨ,ਕਮਲਜੀਤ ਸੈਕਟਰੀ, ਕਮਲ ਦਰਦੀ,ਜਗਮੋਹਣ ਮੰਤਰੀ, ਧਰਮਾ, ਵਿਨੋਦ ਕੁਮਾਰ,ਵਿਜੇ ਕੁਮਾਰ ਅਤੇ ਸੁਰਿੰਦਰ ਭੱਟੀ ਵੱਲੋਂ ਸੰਗਤਾਂ ਨੂੰ ਨਾਲ ਲੈ ਕੇ ਡੇਰਾ ਸੱਚਖੰਡ ਬੱਲਾਂ ਪਹੁੰਚੇ ਅਤੇ 108 ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨਾਂ ਦਾ ਧੰਨਵਾਦ ਕੀਤਾ ਕੀ ਉਹਨਾਂ ਦੇ ਸਦਕਾ ਹੀ ਇਹ 6ਵਾਂ ਸੰਤ ਸੰਮੇਲਨ ਨੇਪਰੇ ਚੜਿਆ। ਕਮੇਟੀ ਮੈਂਬਰਾਂ ਦੇ ਨਾਲ ਡੇਰਾ ਸੱਚਖੰਡ ਬੱਲਾਂ ਗਈਆਂ ਸੰਗਤਾਂ ਨੇ ਜਿੱਥੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਥੇ ਹੀ ਡੇਰੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਇਆ। ਪ੍ਰਧਾਨ ਲੱਕੀ ਚੰਦਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹੋ ਜਿਹੇ ਸੰਤ ਸੰਮੇਲਨ ਜਿੱਥੇ ਆਪਸੀ ਭਾਈਚਾਰਕ ਵਧਾਉਂਦੇ ਹਨ ਉੱਥੇ ਹੀ ਸੰਤ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲੈਣ ਨਾਲ ਜੀਵਨ ਸਫਲ ਹੁੰਦਾ ਹੈ।

LEAVE A REPLY

Please enter your comment!
Please enter your name here