ਮਾਹਿਲਪੁਰ ਵਿੱਚ ਦੋ ਧਿਰਾਂ ਵਿਚਕਾਰ ਚੱਲੀਆ ਗੋਲੀਆ, 7 ਲੋਕ ਜ਼ਖਮੀ

ਮਾਹਿਲਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਾਹਿਲਪੁਰ ਦੀ ਦਾਣਾ ਮੰਡੀ ਨਜ਼ਦੀਕ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਨੌਜ਼ਵਾਨਾ ਵਿਚਕਾਰ ਫਾਇਰਿੰਗ ਹੋਣ ਦੀ ਖਬਰ ਮਿਲੀ ਹੈ। ਇਸ ਦੋਰਾਨ ਦੋਨਾ ਧਿਰਾ ਨੇ ਹਥਿਆਰਾ ਸਮੇਤ ਇੱਕ -ਦੂਸਰੇ ਤੇ ਹਮਲਾ ਕਰ ਦਿੱਤਾ ਅਤੇ ਇਸ ਵਾਰਦਾਤ ਵਿੱਚ 7 ਲੋਕ ਜ਼ਖਮੀ ਹੋ ਗਏ। ਜਿਹਨਾ ਨੂੰ ਸਿਵਲ ਹਸਪਤਾਲ ਲਿਆਦਾ ਗਿਆ ਪਰ ਹਾਲਤ ਨਾਜ਼ੁਕ ਹੋਣ ਦੇ ਕਾਰਣ ਜ਼ਖਮੀਆ ਨੂੰ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਲਿਆਦਾ ਗਿਆ।

Advertisements

ਜ਼ਖਮੀਆ ਦੀ ਪਹਿਚਾਣ ਇਮਾਨਪ੍ਰੀਤ ਵਾਸੀ ਜੱਸੋਵਾਲ ਅਤੇ ਰਮਨ ਭਟੋਟ ਵਾਸੀ ਸਲੇਮਪੁਰ ਵਜੋ ਹੋਈ ਹੈ ਅਤੇ ਬਾਕੀਆ ਦੇ ਵੀ ਗੰਭੀਰ ਸੱਟਾ ਲੱਗੀਆ ਹਨ। ਦੱਸਿਆ ਜਾ ਰਿਹਾ ਹੈ ਇਹ ਲੜਾਈ ਪੈਸਿਆ ਦੇ ਲੈਣ-ਦੇਣ ਨੂੰ ਲੈ ਕੇ ਹੋਈ ਅਤੇ ਇੱਕ ਧਿਰ ਵੱਲੋ ਲੜਕੀ ਨੂੰ ਅਗਵਾ ਕਰਨ ਦੀ ਵੀ ਕੋਸਿਸ਼ ਕੀਤੀ ਗਈ ਅਤੇ ਇਸ ਦੋਰਾਨ ਇੱਕ ਔਰਤ ਵੀ ਜ਼ਖਮੀ ਹੋ ਗਈ। ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਦੋਨਾ ਧਿਰਾ ਦੇ ਬਿਆਨ ਲੈ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here