ਹਵੇਲੀ ਵਿੱਚ ਬੰਨ੍ਹਿਆਂ 2 ਮੱਝਾਂ ਅਤੇ 2 ਕੱਟੇ ਹੋਈ ਚੋਰੀ, ਮਾਮਲਾ ਦਰਜ਼

ਟਾਂਡਾ/ ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਟਾਂਡਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਚੋਰ 2 ਮੱਝਾਂ ਅਤੇ 2 ਕੱਟੇ ਚੋਰੀ ਕਰਕੇ ਲੈ ਗਏ। ਇਸ ਸਬੰਧੀ ਹੈੱਡ ਕਾਂਸਟੇਬਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸਦੀ ਸ਼ਿਕਾਇਤ ਬਲਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਝਾਵਾ ਥਾਣਾ ਟਾਂਡਾ ਨੇ ਦਰਜ਼ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਬਲਬੀਰ ਦੀ ਹਵੇਲੀ ਵਿੱਚ ਮੱਝਾਂ ਅਤੇ ਕੱਟੇ ਬੰਨ੍ਹੇ ਹੋਏ ਸਨ, ਪਰ ਜਦੋਂ ਸਵੇਰੇ ਕਰੀਬ 6 ਵਜੇ ਉਹ ਹਵੇਲੀ ਪਹੁੰਚਿਆ ਤਾਂ ਮੱਝਾਂ ਤੇ ਕੱਟੇ ਉੱਥੇ ਨਹੀਂ ਸਨ। ਮੱਝਾਂ ਅਤੇ ਕੱਟੇ ਕੋਈ ਚੋਰੀ ਕਰਕੇ ਲੈ ਗਿਆ ਸੀ। ਜਿਸ ਤੇ ਪੁਲਿਸ ਨੇ 457, 380 ਭ.ਦ. ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here