ਸ਼੍ਰੀ ਰਾਮ ਮੰਦਰ ਸਨਾਤਨ ਸੱਭਿਆਚਾਰਕ ਸਵੈ-ਮਾਣ ਦਾ ਪ੍ਰਤੀਕ ਹੋਵੇਗਾ: ਪੰਡਿਤ/ਮਦਾਨ /ਸੰਦੀਪ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। 22 ਜਨਵਰੀ ਨੂੰ ਅਯੁੱਧਿਆ ਵਿਖੇ ਬਣਾਏ ਜਾ ਰਹੇ ਭਗਵਾਨ ਸ਼੍ਰੀ ਰਾਮ ਲੱਲਾ ਦੇ ਵਿਸ਼ਾਲ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਅਤੇ 20 ਜਨਵਰੀ ਨੂੰ ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿਚ ਸ਼ਹਿਰ ਦੇ ਸਮੂਹ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਐਸਐਚਓ ਥਾਣਾ ਸਿਟੀ ਅਮਨਦੀਪ ਨਾਹਰ ਅਤੇ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੇ ਗਗਨਵੀਰ ਜੀ ਨੂੰ ਸੱਦਾ ਪੱਤਰ ਦਿੱਤਾ। ਇਸ ਮੌਕੇ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਰਾਮ ਮੰਦਿਰ ਨਿਰਮਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਿੰਦੂ ਸੰਗਠਨਾਂ ਨੂੰ ਭਰੋਸ਼ਾ ਦਿਵਾਇਆ ਕਿ ਸ਼ੋਭਾ ਯਾਤਰਾ ਤੇ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਸ਼ਹਿਰ ਦੀ ਸਫਾਈ ਵਿਵਸਥਾ ਤੇ ਪਾਣੀ ਦਾ ਛਿੜਕਾਵ ਕਰਵਾਇਆ ਜਾਵੇਗਾ ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।

Advertisements

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਿਤ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਜ਼ਿਲ੍ਹਾ ਸੰਦੀਪ ਪੰਡਿਤ, ਹਿੰਦੂ ਨੇਤਾ ਅਨਿਲ ਸ਼ੁਕਲਾ, ਸਮਾਜ ਸੇਵਕ ਰਮਨ ਮਲਹੋਤਰਾ ਨੇ ਕਿਹਾ ਕਿ ਅਯੁੱਧਿਆ ਵਿੱਚ ਬਣ ਰਿਹਾ ਰਾਮ ਮੰਦਰ ਭਾਰਤ ਦੇ ਸਵੈ-ਮਾਣ ਅਤੇ ਗੌਰਵ ਦਾ ਪ੍ਰਤੀਕ ਹੋਵੇਗਾ ਅਤੇ ਇਸ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੋਵੇਗਾ।

ਇਸ ਵਿੱਚ ਹਿੰਦੂ ਪਰਿਵਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਦੀ ਰੱਖਿਆ ਦੇ ਨਾਲ ਹੀ ਜਨਮ,ਭਾਸ਼ਾ ਅਤੇ ਜਾਤੀ ਤੋਂ ਪੈਦਾ ਹੋਏ ਵਖਰੇਵਿਆਂ ਨੂੰ ਦੂਰ ਕਰਕੇ ਸਮਾਜਿਕ ਸਦਭਾਵਨਾ ਦੀ ਪ੍ਰਾਪਤੀ ਕਰਨਾ ਸ਼ਾਮਲ ਹੈ।ਹਿੰਦੂ ਆਗੂਆਂ ਨੇ ਸੰਕੇਤ ਦਿੱਤਾ ਕਿ ਉਹ ਹਿੰਦੂ ਸਮਾਜ ਵਿੱਚ ਏਕਤਾ ਲਿਆਉਣਾ ਚਾਹੁੰਦੇ ਹਨ।ਹਿੰਦੂ ਆਗੂਆਂ ਨੇ ਕਿਹਾ ਕਿ ਦੂਜੀ ਗਤੀਵਿਧੀ ਹਿੰਦੂ ਸੰਸਕ੍ਰਿਤੀ ਤੋਂ ਪ੍ਰੇਰਿਤ ਪਰਿਵਾਰਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨਾ ਹੈ।ਆਗੂਆਂ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਪਰਿਵਾਰ ਟੁੱਟ ਰਹੇ ਹਨ।ਅਸੀਂ ਪਰਿਵਾਰਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।ਹਿੰਦੂ ਆਗੂਆਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਕੰਮ ਕਰਨ ਲਈ ਅਜੋਕੀ ਪੀੜੀ ਨੂੰ ਸੁਭਾਗ ਹੈ।

76 ਦੇ ਸੰਘਰਸ਼ਾਂ ਅਤੇ ਸਾਢੇ ਚਾਰ ਲੱਖ ਦੇ ਕਰੀਬ ਕੁਰਬਾਨੀਆਂ ਤੋਂ ਬਾਅਦ, ਸਾਨੂੰ ਭਗਵਾਨ ਪੁਰਸ਼ੋਤਮ ਸ਼੍ਰੀ ਰਾਮ ਨੂੰ ਆਪਣੇ ਘਰ ਵਿੱਚ ਬਿਠਾਉਣ ਦਾ ਪਵਿੱਤਰ ਮੌਕਾ ਮਿਲਿਆ ਹੈ, ਇਸ ਪਵਿੱਤਰ ਕਾਰਜ ਨੂੰ ਅਗਲੀਆਂ 40-50 ਪੀੜ੍ਹੀਆਂ ਦੁਬਾਰਾ ਨਹੀਂ ਕਰ ਸਕਣਗੀਆਂ, ਕਿਉਂਕਿ ਇਹ ਵਿਸ਼ਾਲ ਮੰਦਰ ਹਜ਼ਾਰ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਅਸਲੀ ਰੂਪ ਵਿੱਚ ਕਾਇਮ ਰਹੇਗਾ।ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ,ਕਾਂਗਰਸੀ ਆਗੂ ਕੁਲਦੀਪ ਸਿੰਘ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮਨੋਜ ਭਸੀਨ, ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਉਪ ਪ੍ਰਧਾਨ ਦੀਪਕ ਮਰਵਾਹਾ, ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ, ਬਜਰੰਗ ਦਲ ਆਗੂ ਰਿੰਕੂ ਛਾਬੜਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here