ਅਧਿਕਾਰੀਆਂ ਨੇ ਘਰ ’ਚ ਰੇਡ ਕਰਕੇ ਮਹਿਲਾ ਦੇ ਕਬਜ਼ੇ ’ਚੋਂ ਕਰੀਬ ਇਕ ਮਹੀਨੇ ਦੀ ਬੱਚੀ ਨੂੰ ਕਰਵਾਇਆ ਮੁਕਤ: ਮੇਜਰ ਅਮਿਤ ਸਰੀਨ

ਜਲੰਧਰ (ਦ ਸਟੈਲਰ ਨਿਊਜ਼)। ਅਧਿਕਾਰੀਆਂ ਦੀ ਟੀਮ ਵੱਲੋਂ ਅੱਜ ਸਥਾਨਕ ਤਿਲਕ ਨਗਰ ਦੇ ਇਕ ਘਰ ਵਿੱਚ ਰੇਡ ਕਰਕੇ ਉਥੋਂ ਕਰੀਬ ਇਕ ਮਹੀਨੇ ਦੀ ਬੱਚੀ ਨੂੰ ਇਕ ਮਹਿਲਾ ਦੇ ਕਬਜ਼ੇ ’ਚੋਂ ਮੁਕਤ ਕਰਵਾਇਆ ਗਿਆ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਕਤ ਬੱਚੀ ਨੂੰ ਵੇਚਣ ਲਈ ਲਿਆਂਦਾ ਗਿਆ ਹੈ। ਸ਼ਿਕਾਇਤ ’ਤੇ ਤੁਰੰਤ ਕਰਵਾਈ ਕਰਦਿਆਂ ਅਧਿਕਾਰੀਆਂ ਦੀ ਟੀਮ, ਜਿਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਨੀਤ ਕੌਰ ਤੇ ਅਮਨੀਤ ਕੌਰ, ਪੁਲਿਸ ਸਟੇਸ਼ਨ ਭਾਰਗਵ ਕੈਂਪ ਦੇ ਐਸ.ਐਚ.ਓ. ਗਗਨਦੀਪ ਸੇਖੋਂ ਅਤੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੇ ਇੰਚਾਰਜ ਅਵਤਾਰ ਸਿੰਘ ਸ਼ਾਮਲ ਸਨ, ਵੱਲੋਂ ਮਹਿਲਾ ਕਾਂਸਟੇਬਲ ਦੇ ਨਾਲ ਉਕਤ ਘਰ ਵਿੱਚ ਰੇਡ ਕੀਤੀ ਗਈ, ਜਿਥੋਂ ਲਗਭਗ ਇਕ ਮਹੀਨੇ ਦੀ ਬੱਚੀ ਨੂੰ ਇਕ ਔਰਤ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਇਆ ਗਿਆ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਨ ਉਪਰੰਤ ਯੂਨੀਕ ਹੋਮ ਭੇਜ ਦਿੱਤਾ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here