ਮਾਨਸਾ ਪੁਲਿਸ ਨੇ 8 ਨਸ਼ਾ ਤਸਕਰਾਂ ਨੂੰ 26 ਕਿਲੋ ਭੁੱਕੀ ਅਤੇ 360 ਕਿਲੋ ਨਸ਼ੀਲੇ ਕੈਪਸੂਲ ਸਮੇਤ ਕੀਤਾ ਕਾਬੂ

ਮਾਨਸਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਨਸਾ ਪੁਲਿਸ ਨੇ 8 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 26 ਕਿਲੋ ਭੁੱਕੀ ਚੂਰਾ ਅਤੇ 360 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਹਿਚਾਣ ਸ਼ਿਰਾ ਸਿੰਘ ਵਾਸੀ ਸਿਰਸੀਵਾਲਾ ਬੂਟਾ, ਮਨੂੰ ਭਾਈ ਜੀਦੋ ਕੌਰ ਵਾਸੀ ਰਾਏਸਨ ਜ਼ਿਲ੍ਹਾ ਮੱਧ ਪ੍ਰਦੇਸ਼, ਗੋਪਾਲ ਸਿੰਘ ਵਾਸੀ ਅਹਿਮਦਪੁਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪੁਲਿਸ ਨਸ਼ਾ ਤਸਕਰੀ ਵਿੱਚ ਸ਼ਾਮਿਲ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋ ਰਹੀ ਹੈ। ਪੁਲਿਸ ਨੇ ਸ਼ਿਰਾ, ਤੇ ਮਨੂੰ ਤੋਂ 26 ਕਿਲੋ ਭੁੱਕੀ ਬਰਾਮਦ ਕੀਤੀ ਅਤੇ ਗੋਪਾਲ ਕੋਲੋ 5 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਹੈ, ਤੇ ਉੱਥੇ ਹੀ ਪੁਲਿਸ ਪਾਰਟੀ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 360 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਜਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here