ਅੰਡਰਬ੍ਰਿਜ ਹੇਠਾਂ ਸੌ ਰਹੇ ਪਰਿਵਾਰ ਨੂੰ ਕਾਰ ਨੇ ਕੁੱਚਲਿਆ, 1 ਲੜਕੀ ਦੀ ਮੌਤ, 2 ਗੰਭੀਰ ਜ਼ਖਮੀ

ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਵਿੱਚ ਦੇਰ ਰਾਤ ਅੰਡਰਬ੍ਰਿਜ ਹੇਠਾਂ ਸੌਂ ਰਹੇ ਇੱਕ ਬੇਰੁਜ਼ਗਾਰ ਪ੍ਰਵਾਸੀ ਤੇ ਮਜ਼ਦੂਰ ਪਰਿਵਾਰ ਨੂੰ ਕਾਰ ਵੱਲੋਂ ਕੁੱਚਲ ਦੇਣ ਦੀ ਖਬਰ ਮਿਲੀ ਹੈ।ਇਸ ਹਾਦਸੇ ਵਿੱਚ 1 ਲੜਕੀ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਨੰਦਿਨੀ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਆਪਣੇ ਪਰਿਵਾਰ ਸਮੇਤ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਜਲਾਲਾਬਾਦ ਸਥਿਤ ਆਪਣੇ ਘਰ ਨੂੰ ਪਰਤ ਰਿਹਾ ਸੀ, ਤਾਂ ਦੇਰ ਰਾਤ ਫਲਾਈਓਵਰ ਦੇ ਹੇਠਾਂ ਤੋਂ ਲੰਘਦੇ ਸਮੇਂ ਸਾਹਮਣੇ ਤੋਂ ਆ ਰਹੀ ਗੱਡੀ ਦੀ ਲਾਈਟ ਚਾਲਕ ਦੀਆਂ ਅੱਖਾਂ ਤੇ ਪੈ ਗਈ ਤੇ ਹਾਦਸਾ ਵਾਪਰ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ, ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here