Wednesday, October 21, 2026
Home Education ਲਕਸੀਹਾਂ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

ਲਕਸੀਹਾਂ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)।  ਸਰਕਾਰੀ ਐਲੀਮੈਂਟਰੀ ਸਕੂਲ ਲਕਸੀਹਾਂ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਲਾਨਾ ਮੁਲਾਂਕਣ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਐਸ.ਐਮ .ਸੀ ਮੈਂਬਰ, ਮਾਪੇ ਅਤੇ ਬੱਚੇ ਹਾਜਰ ਸਨ। ਸਕੂਲ ਮੁਖੀ ਬਲਜਿੰਦਰ ਪਾਲ ਨੇ ਦੱਸਿਆ ਕਿ ਇਸ ਵਾਰ ਵੀ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ 7 ਬੱਚੇ ਜਿੱਥੇ ਏ ਗਰੇਡ ਵਿੱਚ ਪਾਸ ਹੋਏ ਉੱਥੇ ਸਿਮਰਨਜੀਤ ਕੌਰ ਨੇ ਪੰਜਵੀਂ ਜਮਾਤ ਵਿੱਚੋਂ ਮਾਹਿਲਪੁਰ ਬਲਾਕ 2 ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਅਧਿਆਪਕਾ ਲਵਲੀਨ ਕੌਰ ਵਲੋਂ ਮਾਪਿਆਂ ਨੂੰ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਣਹਾਰ ਵਿਦਾਰਥਈਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Advertisements

LEAVE A REPLY

Please enter your comment!
Please enter your name here