Saturday, October 31, 2026
Home Hoshiarpur ਮਨੋਜ ਲੱਕੀ ਸਤਿਗੁਰੂ ਰਵਿਦਾਸ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਨਿਯੁਕਤ

ਮਨੋਜ ਲੱਕੀ ਸਤਿਗੁਰੂ ਰਵਿਦਾਸ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸਤਿਗੁਰੂ ਰਵਿਦਾਸ ਮਿਸ਼ਨ ਐਂਡ ਵੇਲਫ਼ੇਅਰ ਸੋਸਾਇਟੀ ਦੀ  ਮੀਟਿੰਗ ਸਤਿਗੁਰੂ ਰਵਿਦਾਸ ਧਾਮ ਬੱਸੀ ਖਵਾਜੂ ਹੁਸ਼ਿਆਰਪੁਰ ਵਿਖੇ ਹੋਈ । ਇਸ ਮੀਟਿੰਗ ਵਿਚ 3 ਸਾਲ ਤੋਂ ਚਲੀ ਆ ਰਹੀ ਕਮੇਟੀ ਨੂੰ ਰੱਦ ਕਰਨ ਤੋਂ ਬਾਅਦ ਨਵੀ ਕਮੇਟੀ ਦਾ ਗਠਨ ਕਰ ਕੇ  ਪੂਰੇ ਮੁਹੱਲੇ ਦੀ ਮੋਜੂਦਗੀ ਅਤੇ ਕਮੇਟੀ ਵਰਕਰਾਂ ਦੀ ਸਹਮਤੀ ਨਾਲ ਠੇਕੇਦਾਰ ਮਨੋਜ ਕੁਮਾਰ ਲੱਕੀ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ।

Advertisements

ਇਸ ਮੌਕੇ ਤੇ ਠੇਕੇਦਾਰ ਮਨੋਜ ਕੁਮਾਰ ਲੱਕੀ ਨੇ ਕਿਹਾ ਕਿ ਉਹ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਸੋਚ ਤੇ ਬਾਬਾ ਸਾਹਿਬ ਦੇ ਮਿਸ਼ਨ ਲਈ ਦਿਨ-ਰਾਤ ਕੰਮ ਕਰਨਗੇ ਤੇ ਸਮਾਜ ਨਾਲ ਚਟਾਨ ਵਾਂਗੂ ਖੜੇ ਰਹਿਣਗੇ। ਸਮੂਹ ਨਗਰ ਨਿਵਾਸੀਆਂ ਤੇ ਸਤਿਗੁਰੂ ਰਵਿਦਾਸ ਮਿਸ਼ਨ ਐਂਡ ਵੇਲਫ਼ੇਅਰ ਸੋਸਾਇਟੀ ਵਲੋਂ ਫੈਸਲਾ ਲਿਆ ਗਿਆ ਕਿ ਹਰ ਸਾਲ ਇਕ ਜੱਥਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋ ਧਰਤੀ ਸ਼੍ਰੀ ਖੁਰਾਲਗੜ ਸਾਹਿਬ ਤੇ ਢੇਰਾਂ ਬੱਲਾ ਰਵਾਨਾ ਹੋਇਆ ਕਰੇਗਾ।

ਇਸ ਮੌਕੇ ਤੇ ਕਮੇਟੀ ਦੇ ਫਾਊਂਡਰ ਲੱਧੜ, ਮਿਸ਼ਨਰੀ ਵਰਕਰ  ਦਰਸ਼ਨ ਲੱਧੜ, ਵਿਜੈ ਕੁਮਾਰ ਮੱਲ,  ਹੈਡ ਮਾਸਟਰ ਬਲਵੀਰ,  ਯਸ਼ਪਾਲ ਸੋਨੂੰ, ਰਿੰਕੁ ਮਾਹੀ, ਜੱਸੀ ਕੈਂਥ,  ਕਲਸੀ, ਮਾਸਟਰ ਰਾਜ ਕੁਮਾਰ, ਤਰਸੇਮ ਬੱਗੀ, ਸੰਤੋਖ ਮੱਲੀ, ਨਿਛੱਤਰ ਲਾਲ, ਅਸ਼ਵਨੀ ਕੁਮਾਰ, ਅਮਨ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here