ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਨਾਂ ਕਰ ਰਹੀਆਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਜਾਗਰੂਕ

ਮਾਲੇਰਕੋਟਲਾ(ਦ ਸਟੈਲਰ ਨਿਊਜ਼)। ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਦੇ ਪ੍ਰਚਾਰ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਤਿੰਨੇ ਸਡ ਡਵੀਜਨਾਂ ਦੇ ਪਿੰਡਾਂ/ਵਾਰਡਾਂ ਵਿੱਚ ਲੱਗਣ ਵਾਲੇ ਵਿਸ਼ੇਸ ਕੈਪਾਂ ਦੋਰਾਨ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈਆਂ ਗਈਆਂ ਜਾਗਰੂਕਤਾ ਪ੍ਰਚਾਰ ਵੈਨਾਂ ਪ੍ਰਚਾਰ ਕਰ ਰਹੀਆਂ ਹਨ  । ਇਹ ਪ੍ਰਚਾਰ ਵੈਨਾਂ ਜ਼ਿਲ੍ਹੇ ਅੰਦਰ ਰੋਜ਼ਾਨਾ ਲੱਗ ਰਹੇ ਵੱਖ-ਵੱਖ ਕੈਂਪ ਵਿੱਚ ਪਹੁੰਚ ਰਹੀਆਂ ਹਨ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾ ਰਹੀਆਂ ਹਨ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਦਾ ਸੰਦੇਸ਼ ਵੀ ਹੈ।  ਇਨ੍ਹਾਂ ਵੈਨਾਂ ਦਾ ਸੈਲਫੀ ਪੁਆਇਂਟ ਜ਼ਿਲ੍ਹਾ ਨਿਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ  ਹੈ । ਜਿਥੇ ਲੋਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਟ ਆਓਟ ਨਾਲ ਆਪਣੀ ਸੈਲਫੀ/ਫੋਟੋ ਬੜੇ ਰੀਝ ਨਾਲ ਕਰਵਾ ਰਹੇ ਹਨ । ਜਿਸ ਜਿਸ ਪਿੰਡ/ਵਾਰਡ ਵਿੱਚ ਕੈਂਪ ਲੱਗ ਰਿਹਾ, ਉੱਥੇ ਇਹ ਵੈਨ ਪੁੱਜੇ ਕੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾ ਰਹੀਆਂ ਹਨ । । ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਲੱਗ ਰਹੇ ਕੈਂਪ ਦੀ ਬਹੁਤ ਵਧੀਆ ਫੀਡਬੈਕ ਮਿਲ ਰਹੀ ਹੈ।

Advertisements

“ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ  ਤਹਿਤ ਰੋਜ਼ਾਨਾ ਜ਼ਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜਨਾਂ ਦੇ ਪਿੰਡਾਂ/ ਵਾਰਡਾਂ ਵਿੱਚ ਵਿਸ਼ੇਸ ਸਿਕਾਇਤ/ਸਮੱਸਿਆ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਸੇਵਾ ਕੇਂਦਰ, ਮਾਲ ਵਿਭਾਗ, ਸਿਹਤ ਵਿਭਾਗ, ਨਗਰ ਕੌਸਲ/ ਨਗਰ ਪੰਚਾਇਤ, ਕਿਰਤ ਵਿਭਾਗ, ਬੈਂਕ ਵਿਭਾਗ, ਬਿਜਲੀ ਵਿਭਾਗ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਕਾਊਂਟਰ ਲੱਗਾ ਕੇ ਲੋਕਾਂ ਨੂੰ ਮੌਕੇ ‘ਤੇ ਪ੍ਰਸਾਸਨਿਕ ਸੇਵਾਵਾਂ ਮੁਹੱਈਆ  ਕਰਵਾਉਂਣ ਦਾ ਯੋਗ ਉਪਰਾਲਾ ਉਲੀਕਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਸਰਕਾਰੀ ਦਫ਼ਤਰ ਜਾਏ ਬਿਨਾਂ ਉਨ੍ਹਾਂ ਦੇ ਕੰਮ ਹੋ ਸਕਣ । ਲੋਕਾਂ ਨੂੰ ਇੰਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣ ਚਾਹੀਦਾ ਹੈ ।

LEAVE A REPLY

Please enter your comment!
Please enter your name here